ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

‘ਚਲੋ ਜਾਣ ਦਿਉ ਚੰਗਾ ਹੀ ਹੋ ਗਿਆ, ਹੁਣ ਚਲੋ ਉਤੇ ਚਲ ਕੇ ਅਰਾਮ ਕਰੋ।'

ਪਰ ਅੱਜ ਤਾਂ ਮੈਨੂੰ ਜਾਣਾ ਪਵੇਗਾ ?

ਏਸੇ ਤਰ੍ਹਾਂ ਤਾਪ ਚੜ੍ਹੇ ਹੀ, ਕੀ ਤੁਹਾਨੂੰ ਸੱਚੀ ਮੁਚੀ ਯਕੀਨ ਹੋ ਗਿਆ ਹੈ ਕਿ ਮੈਂ ਤੁਹਾਨੂੰ ਇਸ ਹਾਲਤ ਵਿੱਚ ਚਲੇ ਜਾਣ ਦਿਆਂਗੀ ? ਕਦੇ ਨਹੀਂ । ਪ੍ਰੀਤਮ ਜੀ ਇਰ ਤੁਹਾਡਾ ਤੇ ਤੁਹਾਡੀ ਅਣਖ ਦਾ ਪ੍ਰਤਾਵਾ ਸੀ. ਮੈਂ ਉਹ ਤੁਹਾਡੀ ਮਾਸ਼ੋਯੋ ਹਾਂ।

ਇਹ ਆਖ ਕੇ ਉਹਨੇ ਉਸਦਾ ਹੱਥ ਫੜ ਲਿਆ। ਬਾਥਨ ਵੇਖਕੇ ਹੈਰਾਨ ਹੋ ਗਿਆ ਕਿ ਮਾਸ਼ੋਯੋ ਦਾ ਚਿਹਰਾ ਇਕ ਦਮ ਬਦਲ ਗਿਆ ਹੈ। ਮਾਸ਼ੋਯੋ ਦੇ ਮੂੰਹ ਤੇ ਅਭਿਮਾਨ ਭਰੀ ਖੁਸ਼ੀ, ਨਿਰਾਸਾ ਲੱਜਾ ਆਦਿ ਕਿਸੇ ਦਾ ਨਿਸ਼ਾਨ ਨਹੀਂ ਹੈ, ਕੇਵਲ ਸਾਰੀ ਦੁਨੀਆਂ ਜਿਨਾਂ ਦੌੜ ਪ੍ਰੇਮ ਤੇ ਪ੍ਰੇਮ ਕਰਨ ਦੀ ਚਾਹ। ਉਸਨੇ ਇਕ ਵਾਰੀ ਵੀ 'ਬਾਥਨ' ਨੂੰ ਆਪਣੇ ਪਿਆਰ ਭਰੇ ਦਿਲ ਦੀ ਛੋਹ ਲਾਕੇ ਐਹੋ ਜਿਹਾ ਮਸਤ ਕਰ ਲਿਆ, ਕਿ ਉਹ ਬਿਨਾਂ ਕੁਝ ਕਹੇ ਸੁਣੇ ਦੇ, ਹੋਲੀ ਹੋਲੀ ਆਪਣੀ ਪਿਆਰੀ ਦੇ ਪਿੱਛੇ ਜਾਕੇ ਸੌਣ ਵਾਲੇ ਕਮਰੇ ਵਿਚ ਜਾ ਸੁਤਾ, ਉਹਨੂੰ ਸੇਜ ਤੇ ਸੁਆ ਕੇ ਮਾਸ਼ੋਯੋ ਕੋਲ ਬਹਿ ਗਈ ਤੇ ਦੋ ਗਰਮ ਗਰਮ ਅੱਥਰੂ ਵਹਾਉਂਦੀਆਂ ਹੋਈਆਂ ਅੱਖੀਆਂ ਨੂੰ ਉਹਦੇ ਮੂੰਹ ਤੇ ਰੱਖ ਕੇ ਬੋਲੀ, ਤੁਸੀਂ ਸਮਝਦੇ ਹੋ ਕਿ ਕੁਝ ਰੁਪੈ ਲੈ ਆਏ ਹੋ ਏਸੇ ਨਾਲ ਤੁਹਾਡਾ ਕਰਜਾ ਮੁਕ ਜਾਇਗਾ ? ਮੰਡਾਲੇ ਜਾਣ ਦੀ ਸਲਾਹ ਛੱਡ ਦਿਉ । ਮੇਰੇ ਕਹਿਣ ਤੋਂ ਬਿਨਾਂ, ਜੋ ਤੁਸਾਂ ਮੇਰੇ ਘਰੋਂ ਬਾਹਰ