ਪੰਨਾ:ਧੁਪ ਤੇ ਛਾਂ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (੭੬)

ਚੰਗੀ ਗੱਲ ਹੈ, ਵਿਹਲਿਆਂ ਬਹਿ ਰਹਿਣ ਨਾਲੋਂ ਤਾਂ ਕੁਝ ਨ ਕੁਝ ਕਰਦੇ ਰਹਿਣਾ ਹੀ

ਠੀਕ ਹੈ । ਵੇਖਾਂ ਤਾਂ ਸਹੀ ਇਹ ਕਿਹੜਾ ਰਸਾਲਾ ਹੈ ? ‘ਸਰਸ੍ਵਤੀ' ਕਿਉਂ 'ਵਿਸ਼ਾਲ

ਭਾਰਤ' ਨੇ ਨਹੀਂ ਛਾਪੀ ?


ਨਰਇੰਦ੍ਰ ਕੁਝ ਕਚਾ ਜਿਹਾ ਹੋਗਿਆ । ਇੰਦੂ ਨੂੰ ਫੇਰ ਸਵਾਲ ਕੀਤਾ, 'ਵਿਸ਼ਾਲ ਭਾਰਤ'

ਨੇ ਵਾਪਸ ਕਰ ਦਿੱਤੀ ਸੀ ।

ਵਿਸਾਲ ਭਾਰਤ ਨੂੰ ਘਲੀ ਹੀਂ ਨਹੀਂ ਸੀ ।

ਇਕ ਵਾਰੀ ਭੇਜ ਕੇ ਵੇਖ ਨਹੀਂ ਲਿਆ । 'ਵਿਸ਼ਾਲ ਭਾਰਤ’ ‘ਸਰਸ੍ਵਤੀ' ਨਹੀਂ ਹੈ। ਉਹ

ਅਖਬਾਰ ਆਪਣੀ ਜੁਮੇਵਾਰੀ ਨੂੰ ਸਮਝਦਾ ਹੈ। ਇਸੇ ਕਰਕੇ ਮੈਂ ਭਾਰਤ ਨੂੰ ਛੱਡ ਕੇ ਜਣੇ

ਖਣੇ ਅਖਬਾਰ ਨੂੰ ਨਹੀਂ ਪੜ੍ਹਦਾ ।

ਇੰਦੂ ਨੇ ਥੋੜਾ ਜਿਹਾ ਹੱਸ ਕੇ ਫੇਰ ਆਖਿਆ, ਵਾਹਵਾ ! ਆਪਣੀ ਲਿਖੀ ਹੋਈ ਚੀਜ਼ ਨੂੰ

ਆਪ ਹੀ ਰੀਝਾ ਨਾਲ ਪੜ੍ਹ ਰਹੇ ਹੋ । ਚੰਗੀ ਗੱਲ ਹੈ । ਅਜ ਛਨਿਛਰ ਵਾਰ ਹੈ, ਮੈਂ

ਔਹ ਪਰਲੀ ਗਲੀ ਵਾਲੀ ਨਿਣਾਣ ਨੂੰ ਨਾਲ ਲੈ ਕੇ ਸਿਨੇਮਾ ਵੇਖਣ ਜਾ ਰਹੀ ਹਾਂ ।

ਕਮਲਾ ਸੌਂ ਗਈ ਹੈ, ਕਵਿਤਾ ਵਲੋਂ ਥੋੜਾ ਜਿਹਾ ਵਿਹਲ ਕੱਢ ਕੇ ਕੁੜੀ ਦਾ ਖਿਆਲ ਵੀ

ਰਖਣਾ, 'ਮੈਂ ਚਲੀ ਜੇ ?'

ਨਰੇਇੰਦਰ ਨੇ ਰਸਾਲੇ ਨੂੰ ਬੰਦ ਕਰਕੇ ਮੇਜ਼ ਦੇ ਇਕ ਪਾਸੇ ਰੱਖਦੇ ਹੋਏ ਨੇ ਕਿਹਾ,

'ਜਾਉ।'

ਇੰਦੂ ਜਾ ਰਹੀ ਸੀ, ਇਕ ਵੱਡਾ ਸਾਰਾ ਹੌਕਾ ਸੁਣਕੇ ਉਹ ਫੇਰ ਮੁੜ ਪਈ । 'ਇਹ

ਚੰਗੀ ਗੱਲ ਹੈ ਮੈਂ