(੭੭)
ਜਦੋਂ ਵੀ ਕੁਝ ਕਰਨ ਲੱਗਦੀ ਹਾਂ ਤੁਸੀਂ ਏਸੇ ਤਰ੍ਹਾਂ ਹੀ ਹੌਕੇ ਲੈਂਦੇ ਰਹਿੰਦੇ ਹੋ ਕਿਉਂਕਿ ਜੇ ਤੁਸੀਂ ਮੇਰੇ ਹਥੋਂ ਬਹੁਤੇ ਹੀ ਅੱਕੇ ਹੋਏ ਹੋ ਤਾਂ ਸਾਫ ਸਾਫ ਕਿਉਂ ਨਹੀਂ ਆਖ ਦੇਂਦੇ, ਮੈਂ ਪਿਤਾ ਜੀ ਨੂੰ ਚਿੱਠੀ ਲਿਖਕੇ ਆਪਣਾ ਕੋਈ ਬੰਦੋਬਸਤ ਕਰ ਲਵਾਂ?
ਨਰੇਇੰਦਰ ਪਲ ਕੁ ਤਾਂ ਮੂੰਹ ਚੱਕੀ ਉਹਦਾ ਮੂੰਹ ਵੇਖਦਾ ਰਿਹਾ, ਮਲੂਮ ਹੁੰਦਾ ਸੀ ਕਿ ਅੱਗੋਂ ਜਰੂਰ ਕੁਝ ਮੋੜ ਮੋੜੇਗਾ, ਪਰ ਉਹ ਕੂਇਆ ਹੀ ਨਾਂ, ਚੁਪ ਚਾਪ ਊਂਧੀ ਪਾਈ ਰਹਿ ਗਿਆ |
ਨਰੇਇੰਦ੍ਰ ਦੀ ਮਾਮੇ ਦੀ ਧੀ ਭੈਣ ਇੰਦੂ ਦੀ ਸਹੇਲੀ ਹੈ। ਇਹਦਾ ਨਾਂ ਬਿਮਲਾ ਹੈ। ਸੜਕ ਦੇ ਮੋੜ ਤੇ ਇਸਦਾ ਮਕਾਨ ਹੈ। ਬਿੰਦੂ ਨੇ ਗੱਡੀ ਖਲ੍ਹਿਆਰ ਕੇ, ਅੰਦਰ ਜਾਂਦਿਆਂ ਹੀ ਹੈਰਾਨੀ ਤੇ ਗੁੱਸੇ ਨਾਲ ਆਖਿਆ, ਇਹ ਕੀ ਬੀਬੀ ਜੀ, ਅਜੇ ਤੱਕ ਕੱਪੜੇ ਨਹੀਂ ਪਾਏ ਕੀ ਤੁਹਾਨੂੰ ਪਤਾ ਨਹੀਂ ਸੀ ਮਿਲਿਆ?
ਬਿਮਲਾ ਨੇ ਸੰਗ ਭਰੀ ਮੁਸਕਾਹਟ ਨਾਲ ਆਖਿਆ, ਖਬਰ ਤਾਂ ਮਿਲ ਗਈ ਸੀ, ਪਰ ਜ਼ਰਾ ਚਿਰ ਹੋ ਗਿਆ ਹੈ। ਉਹ ਹੁਣੇ ਹੀ ਘੁੰਮਣ ਚਲੇ ਗਏ ਹਨ ਉਹਨਾਂ ਦੇ ਆਏ ਬਗੈਰ ਮੈਂ ਕਿਦਾਂ ਜਾ ਸਕਦੀ ਹਾਂ?
ਇੰਦੂ ਮਨ ਹੀ ਮਨ ਵਿਚ ਬਹੁਤ ਖਫੇ ਹੋਈ। ਪਰ ਉੱਤੋਂ ਜਰਾ ਉਸ ਨੂੰ ਚੂੰਢੀ ਨਹੀ ਵੱਢ ਕੇ ਛੇੜਦੀ ਹੋਈ ਬੋਲੀ, 'ਪਤੀ ਪਰਮਾਤਮਾਂ ਦੀ ਆਗਿਆ ਨਹੀਂ ਮਿਲੀ ਜਾਪਦੀ?'
ਬਿਮਲਾ ਦਾ ਸੁਹਣਾ ਜਿਹਾ ਮੂੰਹ ਪਿਆਰ ਭਰੀ ਸੰਗ