(੭੯)
ਬਿਮਲਾ ਨੇ ਸਹਿਜ ਸੁਭਾ ਹੀ ਜਵਾਬ ਦਿੱਤਾ, ਉਨਾਂ ਦਾ ਕਿਸੇ ਨੇ ਹੱਥ ਫੜ ਲੈਣਾ ਹੈ? ਘਰ ਦੇ ਮਾਲਕ ਜੋ ਹੋਏ, ਜੋ ਉਹਨਾਂ ਦੀ ਦਾਸੀ ਹਾਂ ਜੇ ਉਹ ਕੱਢਣ ਲੱਗਣ ਤਾਂ ਕੌਣ ਰੋਕ ਸਕੇਗਾ?
ਰੋਕੇਗੀ ਸਰਕਾਰ, ਰੋਕੇਗਾ ਕਾਨੂੰਨ ਪਰ ਇਹ ਸਭ ਕੁਝ ਭੱਠ ਵਿਚ ਪਾ ਬੀਬੀ ਜੀ, ਤੁਹਾਨੂੰ ਆਪਣੇ ਹੀ ਮੂੰਹੋਂ ਆਪਣੇ ਆਪ ਨੂੰ ਦਾਸੀ ਆਖਦਿਆਂ ਹੋਇਆਂ, ਸ਼ਰਮ ਨਹੀਂ ਆਉਂਦੀ? ਪਤੀ ਕੋਈ ਮੁਗ਼ਲ ਬਾਦਸ਼ਾਹ ਹੈ ਤੇ ਇਸਤਰੀ ਉਹਨਾਂ ਦੀ ਮੁਲ ਖਰੀਦੀ ਹੋਈ ਗੋਲੀ? ਤੂੰ ਕਿਉਂ ਆਪਣੇ ਆਪ ਨੂੰ ਐਨਾਂ ਨੀਵਾਂ ਸਮਝ ਕੇ ਇਸਤਰੀ ਜ਼ਾਤੀ ਦੀ ਲਹਾਈ ਕਰ ਰਹੀ ਏਂ?
ਇੰਦੂ ਦੇ ਇਸ ਗੁਸੇ ਨੂੰ ਵੇਖਕੇ ਬਿਮਲਾ ਨੂੰ ਬੜਾ ਮਜ਼ਾ ਆਇਆ। ਕਹਿਣ ਲੱਗੀ, ਤੁਹਾਡੀ ਨਿਣਾਨ ਤਾਂ ਇਕ 8 ਇਸਤਰੀ ਹੈ, ਪਰ ਇਹ ਆਪਣੇ ਆਪ ਨੂੰ ਆਪਣੇ ਦੀ ਦਾਸੀ ਅਖਵਾਉਣ ਵਿਚ ਆਪਣੀ ਇੱਜ਼ਤ ਹੈ। ਪਰ ਮੈਂ ਤੁਹਾਨੂੰ ਹੀ ਪੁਛਦੀ ਹਾਂ ਭਾਬੀ ਜੀ, ਜੋ ਐਨੀਆਂ ਗੱਲ ਕਰ ਰਹੇ ਹੋ, ਕੀ ਤੁਸੀਂ ਭਰਾ ਹੋਰਾਂ ਦੇ ਬਿਨਾਂ ਪੁਛੇ ਹੀ ਚਲੇ ਆਏ ਹੋ?
ਪੁੱਛਣਾ ਕਿਹੜੀ ਗੱਲ ਦਾ? ਪੁਛਣ ਦੀ ਲੋੜ ਹੀ ਕੀ ਹੈ? ਉਹ ਜਦੋਂ ਆਪ ਕਿਤੇ ਜਾਂਦੇ ਹਨ ਸਾਥੋਂ ਪੁਛਕੇ ਹਨ? ਮੈਂ ਚਲੀ ਜੋ, ਬਸ ਏਨਾਂ ਹੀ ਉਹਨਾ ਨੂੰ ਆਖ ਆਈ ਹਾਂ। ਬੜਾ ਚਿਰ ਚੁਪ ਰਹਿਕੇ ਕੁਝ ਕੁ ਉਦਾਸ ਹੋ ਕੇ ਫੇਰ ਬੋਲੀ ਮੈਂ ਮੰਨਦੀ ਹਾਂ ਕਿ ਮੇਰੇ ਆਦਮੀ ਵਰਗਾ ਆਦਮੀ ਕਿਸੇ