ਪੰਨਾ:ਧੁਪ ਤੇ ਛਾਂ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯)

ਸ਼ਰਮਾ-ਤੁਹਾਡਾ ਘਰ ਕਿਥੇ ਹੈ ?
ਯਗ ਦੱਤ-ਸੁਣਿਆਂ ਹੈ ਕਿਧਰੇ ਕਿਸ਼ਨ ਨਗਰ ਦੇ ਲਾਗੇ ਚਾਗੇ ਹੈ ।
ਸ਼ਰਮਾ-ਮੇਰਾ ਹੋਰ ਕੋਈ ਨਹੀਂ ।
ਯਗ ਦੱਤ-ਮੈਂ ਜੁ ਹਾਂ । ਸ਼ਰਮਾ ਤੇਰਾ ਸਭ ਕੁਝ ਮੈਂ ਹੀ ਆਂ |
ਸ਼ਰਮਾਂ ਦੀਆਂ ਅੱਖਾਂ ਫੇਰ ਗਿੱਲੀਆਂ ਹੋ ਗਈਆਂ । ਕਹਿਣ ਲੱਗੀ, ਤੁਸੀਂ ਮੈਨੂੰ ਫੇਰ ਕਦੇ ਵੇਚ ਸਕਦੇ ਹੋ ?
ਯਗ ਦੱਤ-ਨਹੀਂ ਮੈਂ ਏਦਾਂ ਨਹੀਂ ਕਰ ਸਕਦਾ। ਤੈਨੂੰ ਵੇਚਣਾ ਆਪਣੇ ਆਪਨੂੰ ਵੇਚਣਾ ਹੈ । ਸ਼ਰਮਾ ਚੁੱਪ ਕਰਕੇ ਭਰੀਆਂ ਹੋਈਆਂ ਅੱਖਾਂ ਨਾਲ ਉਸ ਵੱਲ ਵੇਖਦੀ ਰਹੀ । ਬਹੁਤ ਚਿਰ ਪਿਛੋਂ ਬੋਲ ਤੁਸੀਂ ਵਡੇ ਭਰਾ ਹੋ ਤੇ ਮੈਂ ਛੋਟੀ ਭੈਣ ਹਾਂ, ਸਾਡੇ ਦੋਹਾਂ ਦੇ ਵਿਚਕਾਰ ਇਕ ਚੰਗੀ ਜਹੀ ਵਹੁਟੀ ਚਾਹੀਦੀ ਹੈ | ਕਿਉਂ ਨਹੀਂ ਲੈ ਆਉਂਦੇ ?
ਯਗ ਦੱਤ-ਕਿਉਂ ਭਲਾ ?
ਸ਼ਰਮਾ-ਸਾਰਾ ਦਿਨ ਉਹਦਾ ਹਾਰ ਸ਼ੰੰਗਾਰ ਕਰਕੇ ਤੁਹਾਡੇ ਵਾਸਤੇ ਗੁਡੀ ਬਣਾਕੇ ਆਪਣਾ ਦਿਲ ਪ੍ਰਚਾਉਂਦੀ ਰਿਹਾ ਕਰਾਂਗੀ ।
ਯਗ ਦੱਤ-ਕੀ ਏਦਾਂ ਕਰ ਸਕੇਂਂਗੀ ?
ਸ਼ਰਮਾ ਨੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਆਖਿਆ, ਮੈਂ ਕੋਈ ਐਹੋ ਜਹੀ ਨੀਚਣੀ ਥੋੜੀ ਹਾਂ, ਕਿ ਸਾੜਾ ਕਰਾਂਗੀ ।