ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੨)
ਜਹੀ ਪੀੜ ਕਿਉਂ ਉਠ ਕੇ ਤਾਂ ਬੈਠਾ ਨਹੀਂ ਜਾਂਦਾ, ਡਾਕਟਰ ਕੀ ਆਖਦਾ ਹੈ?
ਡਾਕਟਰ! ਡਾਕਟਰ ਕੀ ਕਰਨਾ ਏਂ ਆਪੇ ਹੀ ਅਰਾਮ ਆ ਜਾਇਗਾ।
ਕੀ ਡਾਕਟਰ ਸਦਿਆ ਈ ਨਹੀਂ? ਕਿੰਨੇ ਦਿਨ ਹੋਏ ਹਨ?
ਨਰੇਇੰਦ੍ਰ੍ ਨੇ ਜ਼ਰਾ ਹੱਸਕੇ ਆਖਿਆ, “ਇਹੋ ਛੇ ਸਤ ਦਿਨ ਗਈ ਹੋਵੇਗੀ?
ਫੇਰ ਤਾਂ ਭਾਬੀ ਜੀ ਸਭ ਕੁਝ ਵੇਖਕੇ ਹੀ ਗਈ ਨਹੀਂ! ਨਹੀਂ! ਉਹ ਵੇਖਕੇ ਨਹੀਂ ਗਈ। ਮਲੂਮ ਹੁੰਦਾ ਹੈ ਕਿ ਮੇਰੀ ਬੀਮਾਰੀ ਨੂੰ ਉਹ ਸਮਝ ਹੀ ਨਹੀਂ ਸਕੀ। ਮੈਂ ਉਹਦੇ ਜਾਣ ਵਾਲੇ ਦਿਨ ਵੀ ਉਠ ਕੇ ਬਾਹਰ ਬਹਿ ਗਿਆ ਸਾਂ। ਭਾਵੇਂ ਕਿੰਨਾ ਗੁੱਸਾ ਹੋਵੇ, ਕੀ ਤੀਵੀਆਂ ਪਾਸੋਂ ਏਦਾਂ ਹੋ ਸਕਦਾ ਹੈ ਕਿ ਉਹ ਆਪਣੇ ਬੀਮਾਰ ਪਤੀਆਂ ਨੂੰ ਛੱਡ ਕੇ ਚਲੀਆਂ ਜਾਣ?
ਭਾਬੀ ਜੀ ਗੁਸੇ ਹੋ ਗਏ ਹਨ, ਕਿਉਂ?
ਨਹੀਂ ਗੁੱਸਾ ਨਹੀਂ, ਦੁੱਖ ਹੈ, ਕਸ਼ਟ ਹੈ, ਕਿੰਨੀ ਤੰਗੀ ਹੈ ਤੂੰ ਤਾਂ ਜਾਣਦੀ ਹੀ ਏਂ, ਉਹਨੂੰ ਇਹ ਤੰਗੀ ਕਟਣ ਦੀ ਆਦਤ ਨਹੀਂ, ਅਮੀਰਾਂ ਦੀ ਧੀ ਜੋ ਹੋਈ। ਉਹਦਾ ਦਿਲ ਵੀ ਬਹੁਤ ਉਦਾਸ ਸੀ, ਨਹੀਂ ਤਾਂ ਮੈਨੂੰ ਬੀਮਾਰ ਛੱਡਕੇ ਉਹ ਜਾ ਸਕਦੀ ਸੀ?
ਬਿਮਲਾ ਨੇ ਅਥਰੂਆਂ ਨੂੰ ਰੋਕਦੀ ਹੋਈ ਨੇ ਕਠੋਰ