ਪੰਨਾ:ਧੁਪ ਤੇ ਛਾਂ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੬੩) ਅਵਾਜ਼ ਵਿਚ ਕਿਹਾ, ਕਿਉਂ ਨਹੀਂ ਉਹ ਤੁਹਾਨੂੰ ਬੀਮਾਰ ਛੱਡ ਕੇ ਜਾ ਸਕਦੀ ਹੈ। ਅਸੀਂ ਜ਼ਨਾਨੀਆਂ ਸਭ ਕੁਝ ਕਰ ਸਕਦੀਆਂ ਹਾਂ । ਤੁਸੀ. ਮੰਜੇ ਤੇ ਪਏ ਹੋਵੋ ਤੇ ਉਹਨੂੰ ਖਬਰ ਨ ਹੋਵੇ ? ਭੋਲਿਆ ਜ਼ਰਾ ਪਾਲਕੀ ਲਿਆ ! ਲਿਆਉਣ ਘੱਲਿਆ ਹੈ, ਬੀਬੀ ਜੀ ! ਹੁਣੇ ਚਲੀ ਜਾਏਗੀ ਰੈਣ ! ਅਜੇ ਤਾਂ ਦਿਨ ਬਖੇਰ ਹੈ, ਹੋਰ ਘੜੀ ਬਹਿ ਜਾਹ । ‘ਨਹੀਂ ਭਰਾਵਾ, ਰਾਤ ਵੇਲੇ · ਜਾਣ ਲਗਿਆਂ ਤੇਲ ਪਏਗੀ । ਭੋਲਿਆ ਪਾਲਕੀ ਅੰਦਰ ਹੀ ਲੈ ਆ । ਅੰਦਰ ਕਉ ਬਿਮਲਾ ? ਅੰਦਰ ਹੀ ਠੀਕ ਰਹੇਗੀ ਭਰਾ ? ਦਰਦ ਹੁੰਦਿਆਂ ਹੋਇਆਂ ਬਾਹਰ ਨਿਕਲ ਕੇ ਪਾਲਕੀ ਵਿਚ ਵੜਨਾ ਚੰਗਾ ਨਹੀਂ ਹੋਵੇਗਾ | ‘ਕੀ ਮੈਨੂੰ ਨਾਲ ਲੈ ਜਾਣਾ ਹੈ ਭੈਣ ? ਕੀ ਹੋਇਆ ਹੈ ਮੈਨੂੰ । ਐਵੇਂ ਥੋੜੀ ਜਹੀ ਤਕਲੀਫ ਹੈ, ਏਦਾਂ ਅੱਗੇ ਵੀ ਕਈ ਵਾਰੀ ਹੋ ਜਾਂਦਾ ਹੈ, ਮੈਂ ਆਪੇ ਹੀ ਠੀਕ ਹੋ ਜਾਂਦਾ ਹੁੰਦਾ ਹਾਂ । ਕੁਝ ਵੀ ਹੋਵੇ ਭਰਾ, ਮੇਰਾ ਤਾਂ ਹੋਰ ਕੋਈ ਭਰਾ ਨਹੀਂ, ਤੁਹਾਨੂੰ ਛੱਡ ਕੇ ਮੈਂ ਕਿੱਥੇ ਜਾ ਸਕਦੀ ਹਾਂ ? ਰੱਬ ਨ ਕਰੇ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਨੂੰ ਭਰਾ ਕਿੱਥੋਂ ਮਿਲੇ ਗਾ ? ਆਹ ਲੌ ਪਾਲਕੀ ਆ ਗਈ ਹੈ, ਆਹ ਕੰਬਲ ਦੀ ਬੁੱਕਲ ਮਾਰ ਲੌ । ਭੋਲਿਆ ਪਾਲਕੀ ਹੋਰ ਉਰੇ ਲੈ ਆ । ਬਹਿਜਾ ਵੀਰਾ ! ਤੈਨੂੰ ਅੱਖਾਂ ਸਾਹਮਣੇ ਬਿਠਾਏ ਬਿਨਾਂ ਮੇਰੀ ਤਸੱਲੀ ਨਹੀਂ ਹੋ ਸਕਦੀ ।