(੯੪)
ਜੇ ਪਤਾ ਹੁੰਦਾ ਕਿ ਤੂੰ ਮੈਨੂੰ ਨਾਲ ਹੀ ਲੈ ਜਾਣਾ ਹੈ ਤਾਂ ਮੈਂ ਤੈਨੂੰ ਪਤਾ ਹੀ ਨਾ ਦਿੰਦਾ।
ਬਿਮਲਾ ਨੇ ਭਰਾ ਦੇ ਮੂੰਹ ਵਲ ਵੇਖਦਿਆਂ ਹੋਇਆਂ ਕਿਹਾ, ‘ਤੁਸੀਂ ਆਪਣੇ ਪਤੇ ਨੂੰ ਆਪਣੇ ਪਾਸ ਹੀ ਰਖੋ, ਤੁਸਾਂ ਇਹ ਗੱਲ ਕਿੱਦਾਂ ਆਖੀ ਕਿ ਮੈਂ ਤੈਨੂੰ ਪਤਾ ਹੀ ਨਹੀਂ ਸੀ ਦੇਣਾ। ਇਹੋ ਜਹੀ ਹਾਲਤ ਵਿਚ ਮੈਂ ਤੁਹਾਨੂੰ ਕਿੱਦਾਂ ਛਡ ਕੇ ਜਾ ਸਕਦੀ ਹਾਂ, ਤੁਸੀਂ ਆਪ ਹੀ ਦੱਸੋ?
ਨਰੇਇੰਦਰ ਨੇ ਠੰਢਾ ਹੌਕਾ ਲੈ ਕੇ ਆਖਿਆ, ‘ਚੰਗਾ ਫੇਰ ਚਲਿਆ ਚੱਲਨਾਂ ਹਾਂ।'
‘ਭਰਾ?'
'ਕਿਉਂ?'
ਅਜ ਹੀ ਰਾਤ ਨੂੰ ਭਾਬੀ ਨੂੰ ਤਾਰ ਦੇ ਦਿੰਦੀ ਹਾਂ, ਕੋਲ ਆ ਜਾਵੇ।
ਨਰੇਇੰਦਰ ਨੇ ਬੇਚੈਨ ਜਿਹਾ ਹੋਕੇ ਕਿਹਾ, ਨਹੀਂ, ਨਹੀਂ। ਉਸਦੀ ਕੋਈ ਲੋੜ ਨਹੀਂ।
ਕਿਉਂ ਲੋੜ ਨਹੀਂ? ਮੇਦਨੀ ਪੁਰ ਕਿਹੜਾ ਦੂਰ ਹੈ, ਇਕ ਵੇਰਾਂ ਆ ਜਾਵੇ ਫੇਰ ਚਲੀ ਜਾਵੇਗੀ।
ਨਹੀਂ ਬਿਮਲਾ ਨਹੀਂ, ਸੱਚੀਂ ਹੀ ਉਹਦਾ ਜੀਅ ਅੱਕ ਗਿਆ ਸੀ, ਥੋੜਾ ਚਿਰ ਆਰਾਮ ਕਰ ਲੈਣ ਦਿਓ, ਆਪੇ ਆ ਜਾਵੇਗੀ।
ਥੋੜਾ ਚਿਰ ਹੋਰ ਚੁਪ ਕਰਕੇ ਬੋਲਿਆ, “ਬਿਮਲਾ ਜੇ ਮੈਂ ਤੇਰੇ ਕੋਲ ਰਹਿਕ ਵੀ ਰਾਜ਼ੀ ਨਾ ਹੋਇਆ ਤਾਂ ਫੇਰ ਕਦੇ ਵੀ ਰਾਜ਼ੀ ਨਾ ਹੋ ਸਕਾਂਗਾ। ਕਿਉਂ ਭੈਣ ਮੇਰੇ ਆਉਣ ਦਾ