ਪੰਨਾ:ਨਵਾਂ ਜਹਾਨ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਾਲਿਕ-ਖ਼ਲਕ·

ਖ਼ਲਕਤ ਰਬ ਵਿਚ, (ਤੇ) ਰਬ ਖ਼ਲਕਤ ਵਿਚ,
ਜਿਉਂ ਮਹਿੰਦੀ ਵਿਚ ਲਾਲੀ।
ਹਰ ਹਿਰਦੇ ਵਿਚ ਰਬ ਦਾ ਆਸਣ,
ਕੋਈ ਜਾਹ ਨ ਜਾਪੇ ਖਾਲੀ।
ਬਾਹਰੋਂ ਰਬ ਜਾਪੇ ਨ ਜਾਪੇ,
ਅੰਦਰੋਂ ਦੇਇ ਦਿਖਾਲੀ।
ਜਿਹੜਾ ਰਬ ਨੂੰ ਬਾਹਰ ਨਿਖੇੜੇ,
(ਉਹਦੀ) ਅਪਣੀ ਖਾਮ ਖਿਆਲੀ।

————————

ਜਿਉਂ ਜਿਉਂ ਰਬ ਹੁੰਦਾ ਜਾਏ ਸਾਂਝਾ,

ਘਰ ਘਰ ਹੁੰਦਾ ਜਾਏ ਉਜਾਲਾ।
ਧੁਪਦੀ ਜਾਏ ਮੈਲ ਦਿਲਾਂ ਦੀ,
ਪ੍ਰੇਮ ਨਦੀ ਵਿਚ ਉਠੇ ਉਛਾਲਾ।
ਜੇਕਰ ਭਾਰਤ ਦੇ ਜ਼ਮੀਰ ਨੂੰ,
ਪਾਪੀ ਪੇਟ ਨ ਕਰਦਾ ਕਾਲਾ,
ਮੁੱਦਤ ਦਾ ਬਣ ਚੁਕਿਆ ਹੁੰਦਾ,
ਸਰ ਇਕਬਾਲ ਦਾ “ਨਯਾ ਸ਼ਿਵਾਲਾ”।

————————

———੮੦———