ਪੰਨਾ:ਨਵਾਂ ਜਹਾਨ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੩. ਅਦਲ ਬਦਲ ਦਾ ਚੱਕਰ ਚੱਲੇ,
ਆਸ਼ਾ ਦੇ ਆਧਾਰ।
ਹਸਦਾ ਹਸਦਾ, ਬਾਹਾਂ ਮਾਰਦਾ,
ਨਦੀਓਂ ਹੋ ਜਾ ਪਾਰ।
ਪਰ ਮੱਥੇ ਤੇ ਕਿਸੇ ਸਮੇਂ ਭੀ,
ਵੱਟ ਨ ਕਰੀਂ ਪਸੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।

੪. ਕੁਦਰਤ ਤੈਨੂੰ ਅਗਾਂਹ ਵਧਾਵੇ,
ਜੇਕਰ ਤ੍ਰਿੱਖੀ ਚਾਲ।
ਪਿਛਾਂਹ ਖਲੋਤੇ ਸਾਥੀਆਂ ਨੂੰ ਭੀ,
ਸੱਦ ਰਲਾ ਲੈ ਨਾਲ।
ਖਿੜਦਾ ਅਤੇ ਖਿੜਾਂਦਾ ਜਾਵੇ,
ਦਾਤਾ ਦਾ ਫਰਜ਼ੰਦ।
ਹਰ ਵੇਲੇ ਆਨੰਦ ਰਿਹਾ ਕਰ,
ਹਰ ਵੇਲੇ ਆਨੰਦ।

________

-੮੯-