ਪੰਨਾ:ਨਵਾਂ ਜਹਾਨ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੇਰੇ ਹੀ ਪੁਤ੍ਰਾਂ ਪੁਆਏ ਸੰਗਲ,
ਉਨ੍ਹਾਂ ਹੀ ਰਲ ਮਿਲ ਕੇ ਤੋੜਨੇ ਨੇ,
ਤੂੰ ਬੇਵਿਸਾਹੀ ਦਾ ਭੂਤ ਕਢ ਦੇ
ਤੇ ਏਕਤਾ ਦਾ ਪੜ੍ਹਾ ਦੇ ਮੰਤਰ।

ਦਲੇਰ, ਨਿਰਛਲ ਤੇ ਨੇਕ ਰਹਬਰ,
ਨਿਤਰ ਰਹੇ ਨੇ ਤਲੀ ਤੇ ਸਿਰ ਧਰ,
ਕਿ ਖਾ ਖਾ ਮਰਜੀਉੜਾ ਹੀ ਗੋਤੇ,
ਹੈ ਢੂੰਡਦਾ ਆਬਦਾਰ ਗੌਹਰ।

ਸ਼ਮਾਂ ਤੇ ਨਕਲੀ ਤੇ ਅਸਲ ਭੰਭਟ-
ਦੀ ਪਰਖ ਦਾ ਆ ਗਿਆ ਹੈ ਵੇਲਾ,
ਕਿ ਕੌਮੀ ਰਤਨਾਂ ਦੀ ਚੋਣ ਖਾਤਰ-
ਹੀ ਰਿੜਕਿਆ ਜਾ ਰਿਹਾ ਏ ਸਾਗਰ।

_________

-੯੧-