ਪੰਨਾ:ਨਵਾਂ ਜਹਾਨ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੰਛੀ-ਉਡਾਰੀ.

ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

੧. ਪਿੰਜਰੇ ਦਾ ਮੋਹ ਤੋੜ ਚੁਕਾ ਹੈਂ,
ਨੀਵੀਂ ਧਰਤੀ ਛੋੜ ਚੁਕਾ ਹੈਂ,
ਉਡਦਾ ਉਡਦਾ ਅਰਸ਼ੇ ਚੜ੍ਹ ਜਾ,
(ਜਿਥੋਂ) ਦਿਸ ਪਏ ਦੁਨੀਆਂ ਸਾਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

੨. ਫੁਲਦੀ ਜਾਵੇ ਛਾਤੀ ਤੇਰੀ,
ਨਿਗਹ ਬਣਾ ਲੈ ਹੋਰ ਚੁੜੇਰੀ,
ਜਿਸ ਸੂਰਤ ਵਿਚ ਝਾਤੀ ਪਾਵੇਂ,
ਜਿੰਦੋਂ ਲਗੇ ਪਿਆਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

੩. ਮੇਰ ਤੇਰ ਦੀਆਂ ਕੰਧਾਂ ਢਾਹ ਦੇ,
ਸਭ ਥਾਂ ਪਿਆਰ-ਪਨੀਰੀ ਲਾ ਦੇ,
ਹਸਮੁਖ, ਨਿਰਮਲ, ਸੀਤਲ ਜਿੰਦੜੀ,
ਦੁਖੀਆਂ ਦੀ ਦਿਲਦਾਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

੪. ਖੰਭ ਖੁਲ੍ਹੇ, ਅਖੀਆਂ ਵਿਚ ਲਾਲੀ,
ਵੰਡਦਾ ਚੱਲ ਖੁਸ਼ੀ, ਖੁਸ਼ਹਾਲੀ,
ਸੁਣ ਸੁਣ ਤੇਰੇ ਗੀਤ ਰਸੀਲੇ,
ਛਿੜ ਪਏ ਪ੍ਰੇਮ-ਉਸਾਰੀ।
ਪੰਛੀ ! ਜ਼ਰਾ ਭਰ ਕੇ ਮਾਰ ਉਡਾਰੀ।

-੯੨-