ਪੰਨਾ:ਨਵਾਂ ਜਹਾਨ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੰਕਾਰੀ ਨੂੰ.

ਸੜ ਸੜ ਕੇ ਹੰਕਾਰ ਦੇਵਤਾ !
ਕਿਉਂ ਛੱਡੇਂ ਗੁੱਸੇ ਦੇ ਤੀਰ ?
ਟੋਟੇ ਟੋਟੇ ਹੁੰਦੀ ਜਾਵੇ,
ਡੂਮ-ਡਰਾਵਿਆਂ ਦੀ ਜ਼ੰਜੀਰ।
ਅੰਦਰੋਂ ਬਾਹਰੋਂ ਹੋ ਗਈ ਨੰਗੀ,
ਤੇਰੇ ਹਿਰਦੇ ਦੀ ਤਸਵੀਰ।
ਲੇਖ ਪੁਰਾਣੇ ਮਿਟਦੇ ਜਾਂਦੇ,
ਪਾ ਹੁਣ ਕੋਈ ਨਵੀਂ ਲਕੀਰ।

_______


ਤੇਰੇ ਪਿੱਛੇ ਤੁਰਦਾ ਤੁਰਦਾ,
ਹੁੰਦਾ ਜਾਏ ਦੇਸ਼ ਕੰਗਾਲ।
ਰੋਟੀ ਦੀ ਕੋਈ ਡੌਲ ਬਣਾ ਦੇ,
ਰੁੜ੍ਹ ਨ ਜਾਏਂ ਤੂੰ ਭੀ ਨਾਲ।
ਮਲਤ ਹੋਏ ਸ਼ਰਧਾ ਦੇ ਠੱਪੇ,
ਨਵੇਂ ਕਾਲ ਦੀ ਕਿਸਮਤ ਢਾਲ।
ਮਿਹਨਤੀਆਂ ਦਾ ਸਿਰ ਜੁੜਵਾ ਕੇ,
ਪੁਰੁਸ਼ਾਰਥ ਦੀ ਜਾਚ ਸਿਖਾਲ।

______

-੯੪-