ਪੰਨਾ:ਨਵਾਂ ਜਹਾਨ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲਾਚਾਰੀ.

ਯਾਰ ਕਹਿਣ:-
ਧਰਤੀ ਦੀਆਂ ਗੱਲਾਂ-
ਅੱਕ ਗਏ ਪੜ੍ਹ ਪੜ੍ਹ ਕੇ।

ਕੁਦਰਤ ਦੀ ਮੈਂ ਥਾਹ ਨ ਲੱਭੀ,
ਅਸਮਾਨਾਂ ਤੇ ਚੜ੍ਹ ਕੇ।

ਸੁਰਗ ਨਰਕ ਦੀ
ਦਾਸਤਾਨ ਨੇ,
ਦਿਲ ਨੂੰ ਖਿੱਚ ਨ ਪਾਈ,

ਮੂਰਖ ਨੂੰ
ਸਮਝਾਣਾ ਮੁਸ਼ਕਿਲ
ਬਹਿ ਜਾਵਾਂ ਚੁਪ ਕਰ ਕੇ।

_______

-੯੯-