ਪੰਨਾ:ਨਵਾਂ ਜਹਾਨ.pdf/123

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਦਰਸ਼ਵਾਦ.

੧. ਆਦਰਸ਼ਵਾਦ, ਆਦਰਸ਼ਵਾਦ,
ਪੜ੍ਹ ਸੁਣ ਕੇ ਆਵੇ ਸੁਆਦ ਸੁਆਦ।
ਨਾਟ ਦੇ ਪਾਤਰ ਅਤਿ ਅਨੂਪ,
ਜੀਵਨ ਪਵਿੱਤਰ, ਭਗਵਨ ਸਰੂਪ।
ਕੰਨੀਆਂ ਵਲ੍ਹੇਟ ਕੇ ਤੁਰਨ ਫਿਰਨ,
ਗੱਲ ਗੱਲ ਵਿਚ ਮੂੰਹੋਂ ਫੁੱਲ ਕਿਰਨ।
ਦਿਉਤੇ ਅਕਾਸ਼ ਤੋਂ ਛਾਲ ਮਾਰ,
ਉਤਰੇ ਮਨੁੱਖ ਦਾ ਰੂਪ ਧਾਰ।
ਨਿਰਮਲ ਚਰਿਤ੍ਰ ਹਿਰਦੇ ਵਿਸ਼ਾਲ,
ਕਟ ਜਾਣ ਪਾਪ ਇਕ ਛੋਹ ਨਾਲ।
ਜੀ ਚਾਹੇ ਨੱਸ ਕੇ ਫੜਾਂ ਚਰਨ,
ਹੋ ਕੇ ਪ੍ਰਸੰਨ ਕੁਝ ਮਿਹਰ ਕਰਨ।
ਪਾ ਪਯਾਰ-ਨੀਝ, ਥਪਕੀ ਦੇ ਨਾਲ,
ਕਰ ਦੇਣ ਮੁਕਤ, ਹੋ ਜਾਂ ਨਿਹਾਲ।

-੧੦੧-