ਪੰਨਾ:ਨਵਾਂ ਜਹਾਨ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੨. ਪਰ ਜਿਉਂ ਜਿਉਂ ਹੋਇਆ ਕੋਲ ਕੋਲ,
ਤਲਿਓਂ ਦਿਸਿਆ ਕੁਝ ਪੋਲ ਪੋਲ।
ਖਿਜ਼ਰੀ ਲਿਬਾਸ, ਨਾਰਦ ਨੁਹਾਰ,
ਚਾਦਰ ਸੁਫ਼ੈਦ ਦਿਲ ਦਾਗ਼ਦਾਰ।
ਅਖੀਆਂ 'ਚ ਲਾਜ, ਨਾ ਮੂੰਹ 'ਚ ਬੋਲ,
ਬੇ ਆਬ ਤਾਬ ਗੌਹਰ ਅਮੋਲ।
ਸਬਜ਼ੇ ਦੇ ਸੀਨੇ ਵਿਚ ਉਜਾੜ,
ਸਾਗਰ ਵਿਚ ਲਾਵੇ ਦਾ ਪਹਾੜ।
ਦਿਲ ਭੜਥਾ ਹੋ ਗਿਆ ਸੇਕ ਨਾਲ,
ਸੱਚ ਦੀ ਤਲਾਸ਼ ਡਿਗ ਪਈ ਚੁਫ਼ਾਲ।
ਪੰਛੀ ਮੁੜ ਆਏ ਤਕ ਸੁਰਾਬ,
ਆਸ਼ਾ ਦੇ ਹੋ ਗਏ ਗਲਤ ਖ਼ਾਬ।
ਸੱਚ ਤੋਂ ਬਗੈਰ ਆਦਰਸ਼ਵਾਦ,
ਬੇਅਰਥ, ਬਿਲੋੜਾ, ਬੇਸੁਆਦ।

(ਗੌਹਰ=ਮੋਤੀ, ਸੁਰਾਬ=ਮ੍ਰਿਗ ਤ੍ਰਿਸ਼ਨਾ)

_______

-੧੦੨-