ਸਮੱਗਰੀ 'ਤੇ ਜਾਓ

ਪੰਨਾ:ਨਵਾਂ ਜਹਾਨ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਹ ਇਸੇ ਤਰਾਂ ਦੀ ਮੱਕਾਰੀ, ਦੰਭ ਅਤੇ ਪਾਖੰਡ ਨੂੰ ਨੰਗਾ ਕਰਨ ਦਾ ਜਤਨ ਕਰਦੇ ਰਹੇ। ਇਸ ਸੰਬੰਧ ਵਿਚ ਕਬੀਰ ਸਾਹਿਬ ਤੇ ਗੁਰੂ ਨਾਨਕ ਦਾ ਨਾਮ ਖਾਸ ਤੌਰ ਤੇ ਲਿਆ ਜਾ ਸਕਦਾ ਹੈ। ਐਸੇ ਲੋਕਾਂ ਦੀ ਕਰਤੂਤ ਓਨ੍ਹਾਂ ਨੇ ਬੜੀ ਦਲੇਰੀ ਨਾਲ ਜ਼ਾਹਰ ਕੀਤੀ। ਏਹ ਲੋਕ ਜੇ ਕਦੇ ਏਨੀ ਦਲੇਰੀ ਹੀ ਦਿਖਾ ਸਕਦੇ ਕਿ ਮਹਾਰਾਜ! ਕਲਜੁਗ ਦਾ ਜ਼ਮਾਨਾ ਹੈ, ਅਸੀ ਸ਼ਿਵ ਸ਼ੰਕਰ ਤਾਂ ਹੈ ਨਹੀਂ, ਕਿ ਕਾਮਦੇਵ ਨੂੰ ਭਸਮ ਕਰ ਸਕੀਏ, ਤਦ ਦੁਨੀਆ ਦੀ ਤਸੱਲੀ ਹੋ ਜਾਂਦੀ। ਓਹ ਅਰਾਮ ਨਾਲ ਗ੍ਰਹਸਥ ਮਾਰਗ ਵਿਚ ਦਾਖ਼ਲ ਹੋ ਜਾਂਦੇ ਤੇ ਆਪਣੀ ਪੂੰਜੀ ਬਚਿਆਂ ਦੇ ਹਵਾਲੇ ਕਰ ਜਾਂਦੇ ਪਰ ਫਿਕਰ ਓਨ੍ਹਾਂ ਨੂੰ ਇਹ ਹੈ, ਕਿ ਅਗੋਂ ਉਨ੍ਹਾਂ ਦੀ ਉਪਜੀਵਕਾ ਰੁਕ ਜਾਏਗੀ।
ਸਾਡੀ ਦਾਨ ਪ੍ਰਣਾਲੀ ਦੇ ਅਯੋਗ ਵਰਤਾਉ ਨਾਲ ਇਕ ਹੋਰ ਅਨ੍ਯਾਇ ਨਿਰਇਛਤ ਤ੍ਰੀਕੇ ਨਾਲ ਹੋ ਰਿਹਾ ਹੈ। ਹਰਦੁਆਰ ਮਥੁਰਾ ਬਿੰਦ੍ਰਾਬਨ ਆਦਿਕ ਤੀਰਥਾਂ ਉਤੇ ਲਖੋਖਾ ਭਿਖ ਮੰਗੇ ਲੋਕ ਯਾਤ੍ਰੀਆਂ ਦੀ ਹੌਸਲਾ ਅਫਜ਼ਾਈ ਨਾਲ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਬਾਕਾਇਦਾ ਤੇ ਮਨਮਰਜ਼ੀ ਦੀ ਖੁਰਾਕ ਨਾ ਮਿਲਣ ਕਰ ਕੇ ਨਰੋਏ ਨਹੀਂ ਰਹਿੰਦੇ, ਸੂਰਤਾਂ ਕੋਝੀਆਂ ਤੇ ਔਲਾਦ ਵਿੰਗੀ, ਚਿੱਬੀ ਪੈਦਾ ਹੋ ਪੈਂਦੀ ਹੈ। ਆਲਸ ਦੇ ਮਾਰੇ, ਨਾ ਕੰਮ ਦੀ ਰੋਟੀ ਨਾ ਸੁਆਦ ਦਾ ਕਪੜਾ ਜੁੜਦਾ ਹੈ। ਮਿਹਨਤ ਕਰ ਕੇ ਕਮਾਉਣ ਦੀ ਰੀਝ ਹੀ ਮਰ ਗਈ ਹੈ। ਜੇ ਉਨ੍ਹਾਂ ਹੀ ਅਸਥਾਨਾਂ ਤੇ ਕੋਈ ਦਸਤਕਾਰੀ ਦੇ ਧਰਮ ਅਰਥ ਸਕੂਲ ਖੋਲੇ ਜਾਣ, ਜਾਂ ਕੋਈ ਲਾਭਦਾਇਕ ਇੰਡਸਟਰੀ ਜਾਰੀ ਕਰ ਦਿਤੀ ਜਾਵੇ ਤਾਂ ਇਹੋ ਲੋਕ ਕਮਾਊ ਕਿਰਤੀ ਬਣ ਕੇ ਦੇਸ਼ ਦੇ ਹੁਸਨ ਤੇ ਖੁਸ਼ਹਾਲੀ ਨੂੰ ਵਧਾ ਸਕਦੇ ਹਨ।

ਜੇ ਸਿਰਫ ਮਥੁਰਾ ਬਿੰਦ੍ਰਾਬਨ ਦਾ ਉਹ ਧਨ, ਜੋ ਠਾਕੁਰ ਜੀ ਦੇ ਭੋਗ ਵਾਸਤੇ ਮੁਸਤਕਿਲ ਜਾਗੀਰਾਂ ਦੀ ਸ਼ਕਲ ਵਿਚ ਪਬਲਿਕ

-ਸ-