ਸਮੱਗਰੀ 'ਤੇ ਜਾਓ

ਪੰਨਾ:ਨਵਾਂ ਜਹਾਨ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਹਿੰਦੂ ਰਜਵਾੜਿਆਂ ਵਲੋਂ ਵਕਫ ਕੀਤਾ ਹੋਇਆ ਹੈ, ਕਿਸੇ ਸੁਹਣੇ ਅਰਥ ਲਗਾਇਆ ਜਾਵੇ, ਤਾਂ ਬੜੇ ਦਾਵੇ ਨਾਲ ਕਿਹਾ ਜਾ ਸਕਦਾ ਹੈ, ਕਿ ਸਾਰੇ ਯੂ. ਪੀ. ਵਿਚ ਮੁਫਤ ਪ੍ਰਾਇਮਰੀ ਤਾਲੀਮ ਜਾਰੀ ਹੋ ਜਾਵੇ। ਇਸ ਧਨ ਨਾਲ ਬਨਾਰਸ ਦੀ ਹਿੰਦੂ ਯੂਨੀਵਰਸਟੀ ਤੋਂ ਭੀ ਵਡੇਰੀ ਯੂਨੀਵਰਸਟੀ ਚਲਾਈ ਜਾ ਸਕਦੀ ਹੈ।

ਹਿੰਦੂਆਂ ਦੀ ਪੁਰਾਤਨਤਾ ਪ੍ਰਸਤੀ ਦਾ ਦੁਖਦਾਈ ਪਹਿਲੂ ਸੂਰਜ ਗ੍ਰਹਣ ਤੇ ਚੰਦ੍ਰ ਗ੍ਰਹਣ ਦਾ ਸਵਾਲ ਹੈ। ਸੈਂਕੜੇ ਵਰਿਹਾਂ ਤੋਂ ਰਾਹੂ ਕੇਤੂ ਮਾਰ ਦਿਤੇ ਗਏ ਹਨ, ਸਕੂਲਾਂ ਦੇ ਨਿਕੇ ਨਿਕੇ ਬੱਚੇ ਮਾਂ ਨੂੰ ਇਨ੍ਹਾਂ ਗ੍ਰਹਣਾਂ ਦੀ ਅਸਲੀਅਤ ਸਮਝਾਂਦੇ ਹਨ ਪਰ ਜਦ ਭੀ ਮੌਕਾ ਆਵੇ ਕੁਰਖੇਤ੍ਰ ਆਦਿਕ ਤੀਰਥਾਂ ਤੇ ਕਰੋੜਹਾ ਰੁਪਏ ਰੇਲਾਂ ਦੇ ਭਾੜਿਆਂ ਵਿਚ ਉਜੜ ਜਾਂਦੇ ਤੇ ਹਜ਼ਾਰਹਾਂ ਬੰਦਿਆਂ ਦੀ ਜਾਨ ਭੀੜਾਂ ਵਿਚ ਮਿਧੀ ਜਾਂਦੀ ਹੈ। ਇਹੋ ਹਾਲ ਕੁੰਭਾਂ ਅਧਕੁੰਭੀ ਦਿਆਂ ਮੇਲਿਆਂ ਉਤੇ ਹੁੰਦਾ ਹੈ। ਗਲ ਕੀ ਅਜ ਤੋਂ ਚਾਰ ਪੰਜ ਹਜ਼ਾਰ ਵਰਹੇ ਦੇ ਪੁਰਾਣੇ ਵਿਸਵਾਸ ਅਜ ਤਕ ਸਾਡੇ ਗਲਾਂ ਨਾਲ ਚੰਬੜੇ ਹੋਏ ਹਨ, ਹਾਲਾਂ ਕੇ ਉਹ ਵੇਲਾ ਇਨਸਾਨੀ ਕਿਆਸਾਂ ਦੇ ਬਚਪਨ ਦਾ ਸੀ। ਇਸ ਵੇਲੇ ਦੁਨੀਆ ਬਹੁਤ ਅਗੇ ਨਿਕਲ ਆਈ ਹੈ, ਬਹਿਲਾਂ, ਰੱਥਾਂ ਤੇ ਟਪਰੀਆਂ ਦੇ ਯੁਗ ਤੋਂ ਲੰਘ ਕੇ ਅਸੀਂ ਰੇਲਾਂ ਤੇ ਹਵਾਈ ਜਹਾਜਾਂ ਤੇ ਵਡੇ ਵਡੇ ਮਹੱਲਾਂ ਵਾਲੇ ਯੁਗ ਵਿਚ ਪਹੁੰਚ ਗਏ ਹਾਂ। ਫਾਸਲੇ ਐਨੇ ਘਟ ਗਏ ਹਨ ਕਿ ਤਾਰ, ਬੇਤਾਰ ਟੈਲੀਫੋਨ ਤੇ ਰੈਡੀਓ ਨਾਲ ਪਲ ਪਲ ਦੀ ਖਬਰ ਆ ਜਾਂਦੀ ਹੈ। ਟੈਲੀਵੀਯਨ ਦੀ ਉਡੀਕ ਹੋ ਰਹੀ ਹੈ, ਜਿਸ ਨਾਲ ਹਜ਼ਾਰਾਂ ਮੀਲਾਂ ਤੇ ਬੈਠੇ ਦੋ ਆਦਮੀ ਸੈਨਤਾਂ ਕਰ ਕੇ ਹਸ ਹਸ ਕੇ ਗੱਲਾਂ ਕਰ ਸਕਣਗੇ। ਨੀਊਯਾਰਕ ਵਿਚ ਬੈਠਾ ਆਦਮੀ ਲੰਡਨ ਦਾ ਸਿਨੇਮਾ ਦੇਖ ਸਕਿਆ ਕਰੇਗਾ।

-ਹ-