ਪੰਨਾ:ਨਵਾਂ ਜਹਾਨ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨਹੀਂ ਹੋਇਆ ਜੋ ਖੋਜ ਕਰ ਕੇ ਦਸ ਸਕੇ ਕਿ ਕਿਸਤਰਾਂ ਨਾਰਾਇਣ ਦੇ ਨਾਭਿ ਕੰਵਲ ਵਿਚੋਂ ਬ੍ਰਹਮਾ ਦੀ ਪੈਦਾਇਸ਼ ਹੋਈ, ਸਮੁੁੰਦਰ ਕਿਸਤਰਾਂ ਰਿੜਕਿਆ ਗਿਆ ਤੇ ਗੰਗਾ ਨੂੰ ਕਿਸਤਰਾਂ ਅਕਾਸ਼ ਤੋਂ ਪ੍ਰਿਥਵੀ ਉਤੇ ਉਤਾਰਿਆ ਗਿਆ। ਬਾਹਰ ਦੀ ਦੁਨੀਆ ਹਿੰਦੁਸਤਾਨ ਦੇ ਅਨੋਖੇ ਕਿਆਸਾਂ ਨੂੰ ਸੁਣ ਕੇ ਯਾ ਪੜ੍ਹ ਕੇ ਮੂੂੰਹ ਵਿਚ ਰੁਮਾਲ ਲੈ ਰਹੇ ਹਨ ਪਰ ਸਾਡੀ ਧਰਤੀ ਉਤੇ ਐਸੀ ਜ਼ਿਹਨੀਅਤ ਮੌਜੂਦ ਹੈ ਜੋ ਸੱਚੀ ਗਲ ਸਹਾਰ ਨਹੀਂ ਸਕਦੀ ਤੇ "ਮਜ਼ਹਬ ਖਤਰੇ ਵਿਚ" ਦਾ ਰੌਲਾ ਪਾ ਕੇ ਓਪਰੀ ਸਰਕਾਰ ਦੀ ਮਦਦ ਨਾਲ ਕਿਤਾਬ ਨੂੰ ਜ਼ਬਤ ਕਰਾਉਣ ਨੂੰ ਤਿਆਰ ਹੋ ਜਾਂਦੀ ਹੈ।

ਫਿਰਕੇਦਾਰੀ.

ਰਬ ਭਾਵੇਂ ਇਕੋ ਹੈ, ਪਰ ਉਸ ਦੇ ਪੂਜਕਾਂ ਦੇ ਕਈ ਫਿਰਕੇ ਬਣੇ ਹੋਏ ਹਨ। ਇਨ੍ਹਾਂ ਦੀ ਪੈਦਾਇਸ਼ ਰੋਟੀ ਦੇ ਸਵਾਲ ਨਾਲ ਹੋਈ ਸੀ। ਜਿਸ ਦਿਨ ਦੇਸ਼ ਦੀ ਆਰਥਕ ਹਾਲਤ ਠੀਕ ਹੋ ਗਈ, ਫਿਰਕੇਦਾਰੀ ਆਪਣੀ ਮੌਤੇ ਆਪ ਹੀ ਮਰ ਜਾਵੇਗੀ। ਨਾ ਕੋਈ ਮਲੇਛ ਰਹੇਗਾ ਨਾ ਕਾਫਰ। ਨਾ ਬੇਇਤਬਾਰੀ ਰਹੇਗੀ ਨਾ ਨਫਰਤ।

ਇਸਤ੍ਰੀ ਜਾਤੀ.

ਮਰਦ ਨੇ ਅਜ ਤਕ ਇਸ ਨੂੰ ਇਸ ਵਾਸਤੇ ਗੁਲਾਮ ਬਣਾਈ ਰਖਿਆ ਹੈ, ਕਿ ਉਹ ਨਿਰਬਲ ਹੈ, ਨਿਰਾਸ੍ਰਾ ਹੈ, ਮਰਦ ਦੀ ਕਮਾਈ ਬਗੈਰ ਜੀ ਨਹੀਂ ਸਕਦੀ। ਇਹ ਸਵਾਲ ਹੋਰ ਦੇਸ਼ਾਂ ਵਿਚ ਤਾਂ ਹਲ ਹੋ ਚੁਕਾ ਹੈ ਨਿਰਾ ਹਿੰਦੁਸਤਾਨ ਬਾਕੀ ਹੈ ਜਿਥੇ

-ਗ-