ਪੰਨਾ:ਨਵਾਂ ਜਹਾਨ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸਤ੍ਰੀ ਨੂੰ ਡੰਗਰਾਂ ਵਾਂਗ ਵੇਚਿਆ ਖਰੀਦਿਆ ਜਾਂਦਾ ਹੈ ਤੇ ਉਸ ਨੂੰ ਖਿਡਾਉਣਾ ਸਮਝ ਕੇ ਹੰਡਾਇਆ ਜਾਂਦਾ ਹੈ। ਪਰ ਜਲਦੀ ਹੀ ਉਹ ਦਿਨ ਆਉਣ ਵਾਲਾ ਹੈ ਜਦੋਂ ਇਸਤ੍ਰੀ ਆਪਣੇ ਪੈਰਾਂ ਉਤੇ ਖਲੋ ਜਾਵੇਗੀ। ਇਸਤ੍ਰੀ ਨੂੰ ਵਿਧਵਾ ਹੋਣ ਕਰ ਕੇ ਨਰਕ ਵਿਚ ਨਹੀਂ ਸੁਟਿਆ ਜਾਵੇਗਾ। ਵਿਧਵਾ ਵਿਆਹ ਹਿੰਦੂਆਂ ਵਿਚ ਭੀ ਵੈਸਾ ਹੀ ਅਦਰਾਇਆ ਜਾਏਗਾ ਜੈਸਾ ਹੋਰ ਕੌਮਾਂ ਵਿਚ।

ਸਮਾਜ ਰਾਜ

ਪੁਰਾਣੇ ਜ਼ਮਾਨੇ ਵਿਚ ਪੋਪ ਰਾਜ ਯਾ ਪਰੋਹਤ ਰਾਜ ਪ੍ਰਧਾਨ ਸੀ, ਜਾਤੀ ਤੇ ਜਨਮ ਦੇ ਹੰਕਾਰ ਵਿਚ ਆਕੜੇ ਫਿਰਦੇ ਸਨ। ਪਰ ਹੁਣ ਸਮਾਜ ਖੁਦ ਉਨ੍ਹਾਂ ਦੇ ਚਾਲ ਚਲਨ ਦੀ ਪੜਤਾਲ ਕਰੇਗਾ ਜਾਤੀਂ ਰਾਮ ਨ ਰੀਝਿਆ, ਕਰਮ ਕਰੇ ਸੋ ਸੀਝਿਆ। ਇਕ ਵਾਰ ਦੀ ਚੋਣ ਸਦੀਵੀ ਚੋਣ ਨਹੀਂ ਰਹੇਗੀ, ਹਰ ਤੀਜੇ ਯਾ ਪੰਜਵੇਂ ਸਾਲ ਦਿਆਨਤਦਾਰੀ ਦਾ ਮੇਯਾਰ ਮੁੜ ਕੇ ਪੜਤਾਲਿਆ ਜਾਏਗਾ। ਫਿਰਕੇਦਾਰੀ ਦੇ ਢਕੋਸਲੇ ਨੂੰ ਕੋਈ ਆਸਰਾ ਨਹੀਂ ਦਿਤਾ ਜਾਏਗਾ। ਗੁਣ ਕਰਮ ਸੁਭਾਵ ਦੇ ਆਧਾਰ ਪਰ ਹਰ ਕਿਸੇ ਨੂੰ ਆਪਣਾ ਮੁੱਲ ਸਮਾਜ (ਜਮਹੂਰ) ਪਾਸੋਂ ਪੁਆਣਾ ਹੋਵੇਗਾ। ਜਿਹੜਾ ਲੀਡਰ ਸਮਾਜ ਦੀ ਆਰਥਿਕ ਖੁਸ਼ਹਾਲੀ ਵਾਸਤੇ ਮਿਹਨਤ ਨਾ ਕਰੇਗਾ, ਉਸ ਦੀਆਂ ਟੱਲੀਆਂ ਤੇ ਘੜਿਆਲਾਂ ਦੀ ਆਵਾਜ਼ ਆਪਣੇ ਆਪ ਬੰਦ ਹੋ ਜਾਏਗੀ। ਸਰਬ ਸੰਸਾਰ ਸਾਂਝੀ ਸੱਭਤਾ ਦੇ ਅਧਾਰ ਪਰ ਕੰਮ ਹੋਣ ਗੇ। ਦੌਲਤਮੰਦੀ ਯਾ ਨਸਲੀ ਉਚਾਈ ਦਾ ਕੋਈ ਮੁਲ ਨਾ ਪਏਗਾ।

ਏਹ ਜਿੰਨੇ ਭੀ ਹਿੰਦੁਸਤਾਨ ਦੇ ਰੋਗ ਮੈਂ ਗਿਣਾਏ ਹਨ

-ਘ-