ਪੰਨਾ:ਨਵਾਂ ਜਹਾਨ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਸਾਰਿਆਂ ਦਾ ਮੂਲ ਕਾਰਣ ਇਹ ਹੈ, ਕਿ ਦੇਸ਼ ਵਿਚ ਵਿਦਿਆ ਤੇ ਵਾਕਫੀਅਤ ਦੀ ਥੁੜ ਹੈ। ਸੌ ਵਿਚੋਂ ਦਸ ਬਾਰਾਂ ਪੜ੍ਹੇ ਲਿਖੇ ਹਨ ਤੇ ਬਾਕੀ ਸਾਰੇ ਮੂਰਖ ਅਨਪੜ੍ਹ। ਅੰਗ੍ਰੇਜ਼ ਹਕੂਮਤ ਨੂੰ ਇਸ ਦਾ ਫਿਕਰ ਕੋਈ ਨਹੀਂ, ਉਸ ਨੂੰ ਤਾਂ ਭਰਤੀ ਵਾਸਤੇ ਆਦਮੀਆਂ ਦੀ ਲੋੜ ਹੈ ਪੜ੍ਹੇ ਹੋਣ ਜਾਂ ਅਨਪੜ੍ਹ। ਸੋ ਜਦ ਤਕ ਦੇਸ਼ ਸੁਤੰਤਰ ਨਾ ਹੋਵੇ, ਵਿਦਯਕ ਤ੍ਰੱਕੀ ਵਲ ਕਦਮ ਨਹੀਂ ਉਠ ਸਕਦਾ। ਉਹ ਦਿਨ ਭੀ ਹੁਣ ਬਹੁਤ ਦੂਰ ਨਹੀਂ ਰਿਹਾ, ਆਜ਼ਾਦੀ ਆਪ ਹੀ ਆ ਕੇ ਪੈਰ ਚੁੰਮੇਗੀ।
ਜੋ ਕੁਝ ਮੈਂ ਪਿਛੇ ਦਸ ਚੁਕਾ ਹਾਂ ਉਸ ਨਾਲ ਉਨ੍ਹਾਂ ਲੋਕਾਂ ਨੂੰ ਜਿਨਾ ਦੀ ਰੋਟੀ ਖਤਰੇ ਵਿਚ ਪੈਂਦੀ ਹੈ, ਜ਼ਰੂਰ ਦੁਖ ਪਹੁੰਚੇਗਾ, ਪਰ ਇਹ ਮੇਰੇ ਵਸ ਦੀ ਗਲ ਨਹੀਂ, ਮੇਰਾ ਲੂੰ ਲੂੰ ਪੱਛਿਆ ਹੋਇਆ ਹੈ। ਮੈਂ ਇਹ ਹਾਲਤਾਂ ਸੁਣ ਸੁਣਾ ਕੇ ਜਾਂ ਬਾਹਰ ਬੈਠ ਕੇ ਨਹੀਂ ਦੇਖੀਆਂ, ਅੰਦਰ ਵੜ ਵੜ ਕੇ ਟੋਹੀਆਂ ਹਨ। ਉਨ੍ਹਾਂ ਲੋਕਾਂ ਦਾ ਹਕ ਹੈ, ਮੇਰੀ ਇਸ ਕਿਤਾਬ ਨੂੰ ਨਾ ਖਰੀਦਣ, ਨਾ ਪੜ੍ਹਨ, ਨਾ ਹਥ ਲਾਉਣ। ਮੇਰੀ ਇਹ ਰਚਨਾ ਸਿਰਫ ਨਰੋਏ ਤੇ ਅਗੇ ਵਧੂ ਖਿਆਲਾਂ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਦੇ ਵਾਸਤੇ ਹੈ, ਜਿਨ੍ਹਾਂ ਦੀ ਦਲੇਰੀ ਤੇ ਨਿਡਰਤਾ ਦੇ ਭਰੋਸੇ ਉਤੇ ਮੈਂ ਹਿੰਦੁਸਤਾਨ ਦੇ ਸ਼ਾਨਦਾਰ ਭਵਿਸ਼ ਦਾ ਸੁਪਨਾ ਲੈ ਰਿਹਾ ਹਾਂ।

ਪੰਜਾਬੀ ਦੇ ਕੁਝ ਸਾਹਿੱਤ ਸਮਾਲੋਚਕਾਂ ਦਾ ਵਿਚਾਰ ਹੈ ਕਿ ਮੇਰੀਆਂ ਕਵਿਤਾਵਾਂ ਵਿਚ ਰੋਮਾਂਸ ਦਾ ਅਭਾਵ ਹੈ। ਹੋਵੇਗਾ ਭਾਵੇਂ ਇਸੇ ਤਰਾਂ ਹੀ, ਪਰ ਮੇਰੇ ਆਪਣੇ ਆਪ ਨੂੰ ਤਾਂ ਸਾਰੇ ਆਲੇ ਦੁਆਲੇ ਅਗ ਲਗੀ ਹੋਈ ਦਿਸ ਰਹੀ ਹੈ। ਜੇ ਮੇਰੀ ਕਵਿਤਾ ਨੇ ਦੇਸ਼ ਦਾ ਕੁਝ ਸੁਆਰਨਾ ਹੀ ਨਹੀਂ, ਤਾਂ ਇਸ ਦਾ ਹੋਣਾ ਭੀ ਕਿਸ ਕੰਮ, ਇਸ ਨੂੰ ਫੂਕ ਦੇਣਾ ਬਿਹਤਰ ਹੈ।

-ਙ-