ਪੰਨਾ:ਨਵਾਂ ਜਹਾਨ.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਸ ਗਲਤ ਫਹਿਮੀ ਦਾ ਕਾਰਣ ਮੈਂ ਇਹ ਸਮਝਦਾ ਹਾਂ ਕਿ ਯੂਰਪੀਨ ਕਵੀਆਂ ਦੀ ਰੋਮਾਂਟਿਕ ਰਚਨਾ ਤੋਂ ਪ੍ਰਭਾਵਿਤ ਹੋਏ ਹਿੰਦੁਸਤਾਨੀ ਗ੍ਰੈਜੂਏਟਾਂ ਨੂੰ ਮੇਰੇ ਅੰਦਰ ਉਸੇ ਨਮੂਨੇ ਦਾ ਰੋਮਾਂਸ ਨਹੀਂ ਮਿਲਦਾ। ਪਰ ਮੇਰਾ ਤਰਜ਼ੇ ਬਿਆਨ ਸਾਰਾ ਏਸ਼ਿਆਟਿਕ ਤੇ ਖਾਸ ਕਰ ਹਿੰਦੁਸਤਾਨੀ ਹੈ, ਅਤੇ ਉਹ ਹਿੰਦੁਸਤਾਨ ਵਿਚ ਚਲਦੇ ਫਿਰਦੇ ਆਮ ਲੋਕਾਂ ਦੀਆਂ ਸੁੁੱਤੀਆਂ ਨਸਾਂ ਨੂੰ ਤੜਪਾਉਣ ਵਾਸਤੇ ਪੇਸ਼ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਅਗਾਊ ੨੦ ਵਰਿਹਾਂ ਵਿਚ ਹਿੰਦੁਸਤਾਨੀ ਸਾਹਿੱਤ ਵਿਚ ਯੂਰਪ ਦੇ ਮੇਯਾਰ ਦਾ ਰੋਮਾਂਸ ਪੈਦਾ ਹੋ ਜਾਵੇ ਪਰ ਇਸ ਵੇਲੇ ਦੇ ਹਾਲਾਤ ਨੇ ਮੈਨੂੰ ਕੁਝ ਲਿਖਣ ਦਾ ਹੌਸਲਾ ਦਿੱਤਾ ਹੈ।
ਅੰਤ ਵਿਚ ਮੈਂ ਹਿੰਦੁਸਤਾਨ ਦੇ ਭਵਿਸ਼ ਬਾਬਤ ਕੁਝ ਪੇਸ਼ੀਨ ਗੋਈਆਂ ਕਰਦਾ ਹਾਂ ਜੋ ਅਗਾਊ ੨੦ ਸਾਲਾਂ ਦੇ ਅੰਦਰ ਆਉਣ ਵਾਲੀ ਨਸਲ ਦੇ ਹੱਥੀਂ ਪੂਰੀਆਂ ਹੋ ਜਾਣਗੀਆਂ।
(੧) ਰਬ ਤੇ ਬੰਦੇ ਦਾ ਸਿੱਧਾ ਸੰਬੰਧ ਹੋਵੇਗਾ, ਵਿਚੋਲਾ ਕੋਈ ਨਾ ਰਹੇਗਾ। ਬੰਦਾ ਰਬ ਦੀ ਜਿਸਤਰਾਂ ਦੀ ਬੰਦਗੀ ਚਾਹੇ ਅੰਦਰ ਬੈਠ ਕੇ ਹੀ ਕਰ ਲਏਗਾ। ਕਿਸੇ ਨੂੰ ਦਖਲ ਦੇਣ ਦਾ ਹਕ ਨਾ ਰਹੇਗਾ। ਪੁਰਾਣੀਆਂ ਕੀਮਤਾਂ ਸਭ ਗਲਤ ਹੋ ਜਾਣਗੀਆਂ।
(੨) ਜਾਦੂ, ਟੂਣਾ, ਮੰਤਰ, ਝਾੜਾ, ਜਿੰਨ ਭੂਤ, ਕਰਾਮਾਤ, ਵਰ ਸਰਾਪ ਸਾਰੇ ਵਿਸ਼ਵਾਸ ਟੁਟ ਜਾਣਗੇ। ਕਿਸਮਤ ਦਾ ਢਕੋਸਲਾ ਨਿਕਲ ਜਾਏਗਾ। ਜਨਿਤਾ ਰਲ ਕੇ ਅਪਣੀ ਅਪਣੀ ਨਹੀਂ ਸਮੁਚੇ ਦੇਸ ਦੀ ਕਿਸਮਤ ਬਣਾਏਗੀ।

(੩) ਸਾਰੇ ਜਹਾਨ ਦਾ ਰਬ ਇਕੋ ਹੋਵੇਗਾ ਤੇ ਮਜ਼ਹਬ ਮਨੁਖਤਾ ਹੋਵੇਗਾ ਉਸ ਦੀ ਨੀਂਹ ਇਖਲਾਕ ਅਤੇ ਸਚਾਈ ਉਤੇ ਧਰੀ ਜਾਏਗੀ।

-ਚ-