ਪੰਨਾ:ਨਵਾਂ ਜਹਾਨ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਵੀਆਂ ਲੀਹਾਂ

ਉਠ ਸੁੱਤੀਆਂ ਰੂਹਾਂ ਜਗਾ ਸਜਣਾ।
ਇਕ ਨਵਾਂ ਜਹਾਨ ਵਸਾ ਸਜਣਾ।

1-

ਸੁਟ ਪਰੇ ਪੁਰਾਣੀਆਂ ਲੀਰਾਂ ਨੂੰ,
ਨਕਲੀ ਖਿਚੀਆਂ ਤਸਵੀਰਾਂ ਨੂੰ,
ਢਾਹ ਮਸਤਕ ਦੀਆਂ ਲਕੀਰਾਂ ਨੂੰ,
ਤਕਦੀਰਾਂ ਨੂੰ ਪਲਟਾ ਸਜਣਾ।
ਉਠ ਸੁੱਤੀਆਂ……

2-

ਤੂੰ ਸੁਰਗ ਦੀ ਸੋ ਤੇ ਫੁਲ ਗਿਆ ਏਂ,
ਪਰ ਅਪਣਾ ਆਸਣ ਭੁਲ ਗਿਆ ਏਂ,
ਵਹਿਮਾਂ ਵਿਚ ਫਸਿਆ ਰੁਲ ਗਿਆ ਏਂ,
ਅਸਲੀਅਤ ਨੂੰ ਅਜ਼ਮਾ ਸਜਣਾ।
ਉਠ ਸੁੱਤੀਆਂ……

3-

ਤੈਨੂੰ ਮਤਲਬੀਏ ਚਮਕਾ ਰਹੇ ਨੇ,
ਭਾਈਆਂ ਤੋਂ ਪਾੜੀ ਜਾ ਰਹੇ ਨੇ,
ਨਫਰਤ ਦਾ ਜਾਲ ਵਿਛਾ ਰਹੇ ਨੇ,
ਬਚ ਬਚ ਕੇ ਪੈਰ ਟਿਕਾ ਸਜਣਾ।
ਉਠ ਸੁੱਤੀਆਂ……
ਇਕ ਨਵਾਂ ਜਹਾਨ....

-੨-