ਪੰਨਾ:ਨਵਾਂ ਜਹਾਨ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਸਤਕ-ਨਾਸਤਕ

1.ਰੱਬ ਦਿਆ ਪੂਜਕਾ !
ਰੱਬ ਦਿਆ ਵਾਰਸਾ !
ਸੱਚਮੁਚ ਰੱਬ ਨੂੰ ਰੱਬ ਹੈਂ ਸਮਝਦਾ ?
ਫੇਰ ਇਹ ਦੱਸ ਖਾਂ,
ਉਸ ਤੇਰੇ ਰੱਬ ਨੇ,
ਤੈਨੂੰ ਹੀ ਆਪਣਾ ਆਪ ਕਿਉਂ ਸੌਂਪਿਆ ?

2.ਜੇ ਤੇਰੀ ਰਾਇ ਵਿਚ,
ਏਹੋ ਗੱਲ ਠੀਕ ਹੈ,
ਤਾਂ ਤੇ ਤੂੰ ਰੱਬ ਨੂੰ ਠੀਕ ਨਹੀਂ ਸਮਝਿਆ।
ਗ਼ਰਜ਼ ਦਾ ਰੱਬ, ਤੂੰ ਆਪ ਹੈ ਘੜ ਲਿਆ।
ਆਸਤਕ ਹੋਣ ਦਾ ਨਿਰਾ ਇਕ ਡਾਮ ਹੈ।
ਹੋਰਨਾਂ ਰੱਬ ਦਿਆਂ ਬੰਦਿਆਂ ਵਾਸਤੇ,
ਤੇਰੇ ਵਿਚ ਕੋਈ ਚਿਣਗ ਨਹੀਂ ਸਤਕਾਰ ਦੀ।
ਤੂੰ ਉਨ੍ਹਾਂ ਨੂੰ ਕੋਈ ਹੱਕ ਨਹੀਂ ਬਖਸ਼ਦਾ-
ਅੰਦਰੇ ਬੈਠ ਕੇ,
ਆਪਣੇ ਰੱਬ ਨੂੰ,
ਜਿਸ ਤਰ੍ਹਾਂ ਚਾਹੁਣ ਉਹ; ਕਹਿ ਸਕਣ ਦਿਲ ਦੀਆਂ।

-੫-