ਪੰਨਾ:ਨਵਾਂ ਜਹਾਨ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਜ਼ਹਬ

ਸ਼ੁੱਧ ਆਤਮਾ, ਪਹਿਲਾਂ ਪ੍ਰਗਟੀ,
ਮਜ਼ਹਬ ਇਸ ਦੇ ਪਿੱਛੋਂ ਆਇਆ।
ਧਰਮ, ਸਚਾਈ ਦੀ ਚਿਟਾਨ ਤੇ,
ਮਜ਼ਹਬ ਨੇ ਇਕ ਮਹਿਲ ਬਣਾਇਆ।
ਮਜ਼ਹਬ ਤੇ ਪਾਣੀ ਨੂੰ ਗੰਦਾ
ਕੀਤਾ ਜਦੋਂ ਜ਼ਮੀਰ ਫਰੋਸ਼ਾਂ।
ਜਿਉਂ ਕੀ ਤਿਉਂ ਚਿਟਾਨ ਹੀ ਰਹਿ ਗਈ,
ਮਜ਼ਹਬ ਦਾ ਹੋ ਗਿਆ ਸਫਾਇਆ।

---
ਮਜ਼ਹਬ ਦਾ ਗੜ੍ਹ ਢਹਿੰਦਾ ਜਾਵੇ,
ਥਾਂ ਥਾਂ ਪੈਂਦੇ ਜਾਣ ਮੁਘਾਰੇ।
ਥੋਬੇ ਲਾ ਲਾ ਲਿੰਬੀ ਪੋਚੀ
ਜਾਣ ਭਗਤ ਜਨ ਰਲ ਕੇ ਸਾਰੇ।
ਲਟਕ ਰਹੀ ਹੈ ਤਾਰ ਦਮਾਂ ਦੀ,
ਧਨ ਦੌਲਤ ਦਾ ਫੜੀ ਸਹਾਰਾ।
ਘੜੀਆਂ ਦਾ ਮਹਿਮਾਨ ਬਿਰਛ
ਹਟਕੋਰੇ ਖਾਵੇ ਨਦੀ ਕਿਨਾਰੇ।

-੨੮-