ਪੰਨਾ:ਨਵਾਂ ਜਹਾਨ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੇਟ ਪੂਜਾ.

ਨਾ ਕੋਈ ਠਾਕੁਰ (ਤੇ) ਨਾ ਕੋਈ ਪੂਜਕ,
ਸਭ ਰੋਟੀ ਦੇ ਉਪਰਾਲੇ।
ਚਿਟੀਆਂ ਪੱਗਾਂ (ਤੇ) ਦੂਹਰੇ ਟਿੱਕੇ,
ਅੰਦਰੋਂ ਹਿਰਦੇ ਕਾਲੇ।
ਹਥ ਵਿਚ ਮਾਲਾ (ਤੇ) ਮੂੰਹ ਵਿਚ ਮੰਤਰ,
ਕੱਛ ਵਿਚ ਤੇਜ਼ ਕਟਾਰੀ,
ਐਸੇ ਠੱਗਾਂ ਨਾਲੋਂ ਚੰਗੇ,
ਖੀਸੇ ਕਤਰਨ ਵਾਲੇ।

---
ਏਜੰਟਾਂ ਨੂੰ ਸੰਮਣ ਆਏ,
(ਤੁਸੀਂ) ਹਲਵਾ ਖਾ ਖਾ ਕੇ ਫੁਲ ਗਏ।
ਮੂਰਖ ਪਰਜਾ ਲੁਟ ਲੁਟ ਖਾ ਲਈ,
(ਅਤੇ) ਅਸਲ ਮਨੋਰਥ ਭੁਲ ਗਏ।
ਜਾਗ ਉਠੀ ਹੈ ਦੁਨੀਆ, ਹੁਣ ਤੇ
ਭੇਜ ਦਿਓ ਅਸਤੀਫ਼ੇ,
ਮਜ਼ਦੂਰਾਂ ਕਿਰਸਾਨਾਂ ਖਾਤਰ
ਰੱਬ ਦੇ ਬੂਹੇ ਖੁਲ੍ਹ ਗਏ ।

-੨੯-