ਪੰਨਾ:ਨਵਾਂ ਜਹਾਨ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਸੰਦੇਸ਼.

ਹਸ ਹਸ ਸਮਾਂ ਲੰਘਾ ਓ ਮਿੱਤਰਾ! ਹਸ ਹਸ ਸਮਾਂ ਲੰਘਾ

——————————

੧.ਸੁਟ ਦੇ ਫਿਕਰ ਅੰਦੇਸ਼ੇ ਜੀ ਦੇ,
ਸਭ ਨੂੰ ਦੇ ਸੰਦੇਸ਼ ਖੁਸ਼ੀ ਦੇ,
ਪ੍ਰੇਮ ਸਤਾਰ ਸੁਣਾ, ਓ ਸਜਣਾ !
ਹਸ ਹਸ ਸਮਾਂ ਲੰਘਾ।
੨.ਜੋ ਮਿਲ ਪਏ ਗਲਵਕੜੀ ਪਾ ਲੈ,
ਅਖੀਆਂ ਪੈਰਾਂ ਹੇਠ ਵਿਛਾ ਲੈ,
ਮੰਨ ਕੇ ਸਕੇ ਭਰਾ, ਓ ਸਜਣਾ !
ਹਸ ਹਸ ਸਮਾਂ ਲੰਘਾ।
੩.ਕਿਨ ਪਾਈਆਂ ਸਨ ਕਚੀਆਂ ਤ੍ਰੇੜਾਂ ?
ਕਿਸ ਦੇ ਛੇੜਿਆਂ, ਛਿੜੀਆਂ ਛੇੜਾਂ ?
ਚੰਬੜੀ ਕਦੋਂ ਬਲਾ, ਓ ਮਿੱਤਰਾ !
ਹਸ ਹਸ ਸਮਾਂ ਲੰਘਾ।
੪.
ਤੇਰਾ ਕੰਮ ਖੁਸ਼ੀਆਂ ਤੇ ਹਾਸੇ,
ਅਮਨ ਪਸਰ ਜਾਏ ਚਾਰੇ ਪਾਸੇ,
ਗੁੱਸੇ ਗਿਲੇ ਭੁਲਾ, ਓ ਮਿੱਤਰਾ!
ਹਸ ਸਮਾਂ ਲੰਘਾ।

———੩੬———