ਪੰਨਾ:ਨਵਾਂ ਜਹਾਨ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਧ ਵਿਸ਼ਵਾਸ.

ਮੁਕਤੀ, ਸੁਰਗ, ਉਮਰ ਤੇ ਕਿਸਮਤ,
ਸਭ ਕੁਝ ਤੇਰੇ ਪੱਲੇ,
ਸਚਿਆਈ ਦੀ ਬੁਚਕੀ ਕਾਹਨੂੰ
ਦੱਬੀ ਬੈਠਾ ਏਂ ਥੱਲੇ?
ਤੂੰ ਜਾਤਾ, ਅੰਨ੍ਹੇ ਵਿਸ਼ਵਾਸੀ,
ਮੁਕਣੇ ਨਹੀਂ ਮੁਕਾਇਆਂ,
ਪਰ ਇਸ ਨਵੇਂ ਜਗਤ ਵਿਚ ਤੇਰੀ,
ਜਾਦੂਗਰੀ ਨਾ ਚੱਲੇ।

——————————

ਦੇਵਤਿਆਂ ਰਿਸ਼ੀਆਂ ਦੇ ਵੇਲੇ,

ਵਰ ਸਰਾਪ ਸਨ ਚਲਦੇ,
ਚੂਲੀ ਭਰ ਕੇ ਮੰਤਰ ਪੜ੍ਹਿਆਂ,
ਨਕਸ਼ੇ ਰਹੇ ਬਦਲਦੇ।
ਕਲਜੁਗ ਨੇ ਸਭ ਕਥਾ ਕਹਾਣੀ,
ਨੰਗੀ ਕਰ ਦਿਖਲਾਈ,
ਪਰ ਮੂਰਖ ਅੰਨ੍ਹੇ ਵਿਸ਼ਵਾਸੋਂ,
ਹਾਲੀ ਭੀ ਨਹੀਂ ਟਲਦੇ।

——————————

———੩੯———