ਸਮੱਗਰੀ 'ਤੇ ਜਾਓ

ਪੰਨਾ:ਨਵਾਂ ਜਹਾਨ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਲਾਪ ਦੇ ਪਲ.

ਉਹ ਆਏ, ਕੁਝ ਹਈ ਤੇ ਅੱਗੇ ਧਰ ਦੇ।
ਹਸ ਪਏ
ਹਥ ਕੱਢਿਆ

ਮੈਂ ਸਹਿਮੀ, ਸਭ ਕੁਝ ਦੇ ਦਾਤੇ,
ਹਾਸਾ ਤੇ ਨਹੀਂ ਕਰਦੇ ?
ਨੀਵੀਂ ਪਾ, ਮੈਂ ਅੰਦਰ ਟੋਹਿਆ,
ਚਾਰੇ ਕੰਨੀਆਂ ਖ਼ਾਲੀ,
ਅਖ ਪੱਟੀ, ਉਹ ਜਾ ਚੁੱਕੇ ਸਨ,
ਹੰਝੂ ਰਹਿ ਗਏ ਭਰਦੇ।

---
ਅਮ੍ਰਿਤ ਛੰਨਾ, ਛੁਲ ਛੁਲ ਕਰਦਾ,
ਉਨ੍ਹਾਂ ਮੇਰੇ ਹੱਥ ਫੜਾਇਆ,
ਆਖਣ ਲੱਗੇ : ਸਾਰਾ ਪੀ ਜਾ,
ਮੈਂ ਤੇਰੇ ਹੀ ਲਈ ਬਣਾਇਆ।
ਮੈਂ ਝਿਜਕੀ, ਮਤ ਕੌੜਾ ਹੋਵੇ,
ਵਹਿਮਾਂ ਨੇ ਮਤ ਮਾਰੀ,
ਸੋਚਾਂ ਕਰਦਿਆਂ, ਛੰਨਾ ਡਿਗ ਪਿਆ,
(ਪਰ) ਬੁੱਲ੍ਹਾਂ ਤੀਕ ਨਾ ਆਇਆ।

---

-੪੨-