ਪੰਨਾ:ਨਵਾਂ ਜਹਾਨ.pdf/67

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੀਰਾ.
ਹੀਰਿਆ! ਤੈਨੂੰ ਪਾੜ ਰਹੇ ਉਸਤਾਦ।

੧.ਕਣੀਆਂ ਥਪ ਥਪ ਸਾਣ ਬਣਾਇਆ,
ਰਗੜ ਰਗੜ ਤੇਰਾ ਵਜ਼ਨ ਘਟਾਇਆ,

(ਪਰ) ਸਗੋਂ ਵਧੀ ਤੇਰੀ ਆਬ,
ਹੀਰਿਆ! ਤੈਨੂੰ ਪਾੜ ਰਹੇ ਉਸਤਾਦ।

੨.ਪਾੜਨ ਵਾਲੇ, ਫਿਰਨ ਦੁਆਲੇ,
ਤੂੰ ਓਹਨਾਂ ਦੇ ਮੂੰਹ ਕਰ ਕਾਲੇ,

ਸੌਂ ਨਹੀਂ ਗਿਆ ਪੰਜਾਬ,
ਹੀਰਿਆ! ਤੈਨੂੰ ਪਾੜ ਰਹੇ ਉਸਤਾਦ।

੩.ਘਸਦਾ ਰਹੁ ਪਰ ਤ੍ਰੇੜ ਨਾ ਖਾਵੀਂ,
ਟੋਟਿਆਂ ਵਿਚ ਨਾ ਵੰਡਿਆ ਜਾਵੀਂ,

(ਅਪਣਾ) ਅਸਲਾ ਰੱਖੀਂ ਯਾਦ,
ਹੀਰਿਆ! ਤੈਨੂੰ ਪਾੜ ਰਹੇ ਉਸਤਾਦ।

੪.ਅਜ ਨਹੀਂ ਤੇ ਕੁਝ ਹੋਰ ਦਿਨਾਂ ਨੂੰ,
ਲਭ ਲਏਂ ਗਾ ਤੂੰ ਅਪਣੇ ਥਾਂ ਨੂੰ,

(ਕਿਸੇ) ਦਰਦੀ ਦੇ ਸਿਰ ਦਾ ਤਾਜ,
ਹੀਰਿਆ! ਤੈਨੂੰ ਪਾੜ ਰਹੇ ਉਸਤਾਦ।

---੪੫---