ਪੰਨਾ:ਨਵਾਂ ਜਹਾਨ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਖੀਆਂ.

ਪਿਆਰੇ ਦੀ
ਦੀਦ ਲਈ,
ਦੁਨੀਆਂ ਤੇ ਆਈਆਂ
ਅਖੀਆਂ।

ਇੰਤਜ਼ਾਰੀ ਦੇ ਲਈ,
ਰਾਹ ਤੇ ਵਿਛਾਈਆਂ,
ਅਖੀਆਂ।

ਜ਼ੱਰਾ ਸੂਰਜ ਦੀ ਤਰਫ,
ਰੱਖੇ ਸਫਰ ਨੂੰ ਜਾਰੀ।

ਏਹੋ ਕੁਝ ਹੁੰਦਾ ਰਹੇ,
ਜਦ ਦੀਆਂ ਲਾਈਆਂ,
ਅਖੀਆਂ।

————————

———੪੭———