ਪੰਨਾ:ਨਵਾਂ ਜਹਾਨ.pdf/78

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਘਰੋ ਘਰੀ ਵਲ ਪੰਛੀ ਵਗ ਪਏ।
ਸੌਂਦੀ ਜਾਏ ਦੁਨੀਆਂ ਸਾਰੀ,
ਮੇਰੇ ਅੰਦਰ ਫਿਰੇ ਕਟਾਰੀ।
ਮੁੜ ਨਾ ਜਾਏ ਰਫੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

੪. ਭਿੰਨੀ ਰਾਤ,
ਖਿੜੀ ਫੁਲਵਾੜੀ,
ਮੈਂ ਰੋ ਰੋ ਕੇ ਭਿਉਂ ਲਈ ਸਾੜ੍ਹੀ।
ਘੜੀਆਂ ਗਿਣੀਆਂ,
ਪਹਿਰ ਗੁਜ਼ਾਰੇ।
ਅਖੀਆਂ ਵਿਚ ਦੀ-ਲੰਘੇ ਤਾਰੇ।
ਮੋਟੇ ਅਤੇ ਬਰੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

੫. ਤੇਰੇ ਵਸ ਵਿਚ ਸਭ ਕੁਝ ਮੇਰਾ,
ਤੂੰ ਤਰੁੱਠੇਂ ਤਾਂ ਵੱਸੇ ਖੇੜਾ।
ਤਾਂਘਾਂ ਤੜਫਣ, ਵਾਹ ਨਾ ਚੱਲੇ,
ਗੋਰਖਧੰਦਾ ਪੈ ਗਿਆ ਪੱਲੇ।
ਗ਼ਲਤ ਬਣਾ ਜਾਂ ਠੀਕ।
ਮਾਹੀਆ ! ਤੇਰੀ ਉਡੀਕ,
ਕਰੀਂ ਚਲਾਂ ਕਦ ਤੀਕ ?

-੫੬-