ਪੰਨਾ:ਨਵਾਂ ਜਹਾਨ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਵਾਲ ਤੇ ਜਵਾਬ

ਦੋਹਰੇ

ਪਹਿਲੀ ਤੁਕ ਵਿਚ ਸਵਾਲ ਤੇ ਦੂਜੀ ਵਿਚ ਜਵਾਬ

੧. ਫੁੱਲ ਗੁਲਾਬੀ,
ਸੁਹਣਿਆ !
(ਤੂੰ) ਬਣ ਗਿਉਂ
ਕਿਵੇਂ ਗੁਲਾਬ ?

ਖਿੜਾਂ,
ਖਿੜਾਵਾਂ,
ਸਭਸ ਨੂੰ,
ਮੇਰੇ ਮਾਲੀ ਦਾ ਸੀ ਖਾਬ।

੨. ਭਉਰਾ !
ਭਉਂ ਭਉਂ ਕੰਵਲ ਦਾ,
ਕਿਉਂ ਮਾਣੇਂ ਰਸ ਰੰਗ ?

ਸਭ ਕੋਈ ਮਰੇ,
ਸੁਹਣੱਪ ਤੇ,
ਰਬ ਦੀ ਇਹੋ ਉਮੰਗ !

-੫੭-