ਪੰਨਾ:ਨਵਾਂ ਜਹਾਨ.pdf/82

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਰਾਨਾ ਛੇੜ ਕੇ ਕੌਮੀ,
ਕਲੇਜਾ ਚੀਰ ਕੇ ਧਰ ਦੇ।

ਤੇਰੀ ਆਵਾਜ਼ ਗੂੰਜ ਉੱਠੇ,
ਜ਼ਮੀਨਾਂ ਆਸਮਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

੩. ਤੂੰ ਧੀਰਜ ਨਾਲ ਡਟਿਆ ਰਹੁ,
ਕੋਈ ਦਿਨ ਆ ਹੀ ਜਾਵੇਗਾ।
ਸਚਾਈ ਦਾ ਅਵਾਜ਼ਾ ਉਠ ਕੇ,
ਤਬਦੀਲੀ ਲਿਆਵੇਗਾ।
ਫਤੇ ਦਾ ਹਾਰ, ਤੇਰੇ ਗਲ,
ਸਮਾਂ ਖੁਦ ਆ ਕੇ ਪਾਵੇਗਾ।
ਏ ਹਿੰਦੁਸਤਾਨ ਤੇਰਾ ਹੇ,
ਤੇ ਤੇਰਾ ਹੀ ਕਹਾਵੇਗਾ।

ਬਹਾਦੁਰ ਹੱਸਦੇ ਤੇ ਖੇਡਦੇ,
ਖੇਡਣਗੇ ਜਾਨਾਂ ਤੇ।
ਕਿ ਦੇਸ਼ ਉਸਰਨ ਸਦਾ-
ਜਿਗਰੇ ਦੀਆਂ ਮੁਹਕਮ ਚਿਟਾਨਾਂ ਤੇ।

-੬੦-