ਪੰਨਾ:ਨਵਾਂ ਜਹਾਨ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੁਜਾਰੀ ਨੂੰ.

ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

੧. ਪਿੱਲੀਆਂ ਇੱਟਾਂ, ਰੇਤਲਾ ਗਾਰਾ,
ਥਰਡ ਕਲਾਸ ਮਸਾਲਾ ਸਾਰਾ,
ਹੇਠੋਂ ਕੱਲ ਚੜ੍ਹਦਾ ਆਵੇ,
ਭੁਰ ਭੁਰ ਪਏ ਉਸਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

੨. ਬੜੇ ਚਿਰਾਂ ਤੋਂ ਝੋਲੇ ਖਾਵੇ,
ਥੱਲਿਓਂ ਨੀਂਹ ਖਿਸਕਦੀ ਜਾਵੇ,
ਜਿਸ ਦਿਨ ਕੋਈ ਹਲੂਣਾ ਥਾਇਆ,
ਡਿਗ ਪੈਣੀ ਹੈ ਸਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

੩. ਦੁਨੀਆਂ ਹੁੰਦੀ ਜਾਏ ਸਿਆਣੀ,
ਹੁਣ ਤੇਰੀ ਕੋਈ ਪੇਸ਼ ਨ ਜਾਣੀ,
ਬੇੜੀ ਛੇਕੋ ਛੇਕ ਪੁਰਾਣੀ,
ਲਭਣੀ ਨਹੀਂ ਸਵਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

੪. ਸੁਰਗ ਨਰਕ ਤੋਂ ਕਪੜਾ ਲਹਿ ਗਿਆ,
ਮਜ਼ਹਬ ਇਕ ਦਿਖਾਵਾ ਰਹਿ ਗਿਆ,
ਜਾਂ ਦਿਸਦੇ ਨੇ ਮਾਇਆਧਾਰੀ,
ਜਾਂ ਰਹਿ ਗਏ ਵਿਭਚਾਰੀ।
ਬਾਬਾ ! ਤੇਰੀ ਢਹਿਣ ਲੱਗੀ ਊ ਅਟਾਰੀ।

-੬੩-