ਪੰਨਾ:ਨਵਾਂ ਜਹਾਨ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗ਼ਰੀਬ ਦਾ ਗੁਰਪੁਰਬ

ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ । ਟੇਕ-

੧. ਕੋਈ ਨੰਗਾ, ਅਧ ਕਜਿਆ ਕੋਈ,
ਕਿਸੇ ਦੀ ਪਜਾਮੀ ਪਾਟੀ ਹੋਈ,
ਉਤੋਂ ਨੱਸਾ ਨੱਸਾ ਆਵੇ ਸਿਆਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

੨. ਪੱਲੇ ਪੈਂਦੀ ਏ ਖਿਚਵੀਂ ਮਜੂਰੀ,
ਕੋਈ ਲੋੜ ਨ ਹੋਵੇ ਪੂਰੀ,
ਅਤੇ ਦਾਣਿਆਂ ਦਾ ਪੈ ਗਿਆ ਕਾਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

੩. ਸਿਦਕ ਸਬੂਰੀ ਤੋਸ਼ਾ ਮੇਰਾ,
ਨੰਗਿਆਂ ਤੇ ਭੁਖਿਆਂ ਨੂੰ ਆਸਰਾ ਤੇਰਾ,
ਮੇਰਾ ਹਲ ਕਰ ਰੋਟੀ ਦਾ ਸਵਾਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

੪. ਤੂੰ ਮੇਰਾ ਸਤਿਗੁਰ, ਮੈਂ ਤੇਰਾ ਬੇਟਾ,
ਕੰਗਲੇ ਦੀ ਏ ਕਬੂਲੀਂ ਭੇਟਾ,
ਰੁਖੀ ਰੋਟੀ ਤੇ ਪਤਲੀ ਦਾਲ।
ਬਾਬਾ ! ਮੇਰੇ ਠੁਰਕਣ ਨਿਕੇ ਨਿਕੇ ਬਾਲ ।

-੬੬-