ਪੰਨਾ:ਨਵਾਂ ਜਹਾਨ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਾਣਾ ਘੁੰਡ

ਲੰਮੇ ਦੀਏ ਲੰਮੀਏ ਨਾਰੇ !
ਤੇਰੇ ਕਾਣੇ ਘੁੰਡ ਨੇ ਮਾਰਿਆ।

੧. ਘੁੰਡ ਦੇ ਉਹਲਿਓਂ ਦੁਨੀਆਂ ਛਾਣੇਂ,
ਸਭ ਨੂੰ ਤੱਕੇਂ, ਸਭ ਨੂੰ ਜਾਣੇਂ,
ਆਪੂੰ ਲੁਕ ਬਹੇਂ ਕਿਨਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

੨. ਹੋਰਾਂ ਨਾਲ ਪਰੀਤਾਂ ਲਾਵੇਂ,
ਮਸਕੀਨਾਂ ਵਲ ਝਾਤ ਨ ਪਾਵੇਂ,
ਤੇਰੇ ਮਾਂਹ ਤੇ ਕਿਸੇ ਨਹੀਂ ਮਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

੩. ਵੰਗਾਂ ਭੀ ਛਣਕਣ, ਝਾਂਜਰ ਬੋਲੇ,
ਕਿਉਂ ਬਹਿਨੀ ਏਂ, ਕਰ ਕਰ ਉਹਲੇ,
ਕਰ ਲੈਣ ਦੇ ਖੁਲੇ ਨਜ਼ਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

੪. ਤੂੰ ਸਾਡੀ ਤੇ ਅਸੀਂ ਭੀ ਤੇਰੇ,
ਹਸ ਕੇ ਬਹੀਏ, ਹੋਈਏ ਨੇੜੇ,
ਹਟ ਜਾਣ ਭੁਲੇਖੇ ਸਾਰੇ।
ਤੇਰੇ ਕਾਣੇ ਘੁੰਡ ਨੇ ਮਾਰਿਆ।

-੬੭-