ਪੰਨਾ:ਨਵਾਂ ਜਹਾਨ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਵੇਂ-ਪੁਰਾਣੇ.

ਵਡਿਆਂ ਦੀ ਖਿੱਚੀ ਹੋਈ ਮਦਿਰਾ,
ਹੋ ਗਈ ਬਹੁਤ ਪੁਰਾਣੀ।
ਐਨੀ ਤਿੱਖੀ ਤੇ ਗਲਘੋਟੂ,
ਮੁਸ਼ਕਿਲ ਹੋਈ ਲੰਘਾਣੀ।
ਸੈ ਨਸਲਾਂ ਦੀ ਢਾ-ਉਸਾਰ ਨੇ,
ਰੰਗ ਕਈ ਪਲਟਾਏ,
ਕਿਉਂ ਨ ਮੈਂ ਭੀ ਸੁਣਾਂ ਸਣਾਵਾਂ,
ਅਜ ਦੀ ਨਵੀਂ ਕਹਾਣੀ।

_______

ਵਿਆਸ ਤੇ ਸੁਖਦੇਵ ਨੂੰ,
ਸੁਪਨੇ ਮਿਲੇ ਭਗਵਾਨ ਦੇ,
ਕਾਗਤਾਂ ਤੇ ਵਾਹ ਗਏ,
ਨਕਸ਼ੇ ਜ਼ਿਮੀਂ ਅਸਮਾਨ ਦੇ।
ਵਕਤ ਨੇ ਵਿਸ਼ਵਾਸ ਪੱਥਰ
ਤੋਂ ਲਕੀਰਾਂ ਮੇਟੀਆਂ,
ਖੋਜੀਆਂ ਨੇ ਪਲਟ ਦਿੱਤੇ,
ਲੇਖ ਹਿੰਦੁਸਤਾਨ ਦੇ।

________

-੭੫-