ਪੰਨਾ:ਨਵਾਂ ਮਾਸਟਰ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੀ ਵਿਦਿਅਕ ਮਸ਼ੀਨਰੀ ਵਿਚ ਇਕ ਮਹਾਨ ਤਬਦੀਲੀ ਦੀ ਲੋੜ ਹੈ। ਇਥੇ ਮੁਢਲੀ ਵਿਦਿਆ ਮੁਫ਼ਤ ਨਹੀਂ। ਮਾਸਟਰਾਂ ਨੂੰ ਮਿਹਨਤ ਦਾ ਪੂਰਾ ਮੁਲ ਨਹੀਂ ਮਿਲਦਾ। ਵਿਦਿਆਰਥੀ ਅਤੇ ਮਾਸਟਰ ਭੁਖਾਂ ਕਟਣ ਅਤੇ ਅਧੇ ਕਜੇ ਫਿਰਨ ਲਈ ਮਜਬੂਰ ਹਨ। ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਡਿਉੜ੍ਹੀਆਂ ਦੂਣੀਆਂ ਕਰਕੇ ਮਾਸਟਰਾਂ ਦੀ ਤਨਖਾਹ ਨਾ-ਮਾਤਰ ਵਧਾਈ ਜਾਂਦੀ ਹੈ। ਪਰ ਅਕਾਸ਼ੇ ਚੜ੍ਹ ਰਹੀ ਮਹਿੰਗਾਈ ਦਾ ਕਿਤੇ ਪੜਾ ਨਹੀਂ। ਗੁਜ਼ਾਰਾ ਕਰਨ ਵਾਸਤੇ ਮਾਸਟਰਾਂ ਨੂੰ ਗਰੀਬ ਵਿਦਿਆਰਥੀਆਂ ਤੇ ਟਿਊਸ਼ਨਾਂ ਦਾ ਭਾਰ ਪਾਉਣਾ ਪੈਂਦਾ ਹੈ। ਵਿਦਿਆਰਥੀ ਦੂਹਰੇ ਪੁੜਾ ਵਿਚ ਪਿਸਦੇ ਹਨ। ਵਿਚਾਰੇ ਬਾਵਾ ਸਿੰਘ ਵਰਗੇ ਟਰੇਂਡ ਮਾਸਟਰ ਅਭੋਲ ਹੀ ਵਿਦਿਆਰਥੀਆਂ ਦੇ 'ਵੈਰੀ' ਬਣ ਜਾਂਦੇ ਹਨ।

ਪਰ ਇਹਨਾਂ ਵਿਚ ਸੋਝੀਵਾਨ ਵਿਦਿਆਰਥੀਆਂ ਅਤੇ ਮਾਸਟਰਾਂ ਦੀ ਘਾਟ ਨਹੀਂ। 'ਨਵਾਂ ਮਾਸਟਰ' ਵਿਚ ਲਿਵਤਾਰ ਨੂੰ ਨਵੇਂ ਮਾਸਟਰ ਦੀ ਛੁਹ ਸੋਨਾ ਬਣਾ ਦੇਂਦੀ ਹੈ। ਅਤੇ ਹਰਨਾਮ ਸਿੰਘ ਵਰਗੇ ਸੈਂਕੜੇ ਮਾਸਟਰ ਅਜ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਦੀ ਉਹਨਾਂ ਦੇ ਵੈਰੀ ਨੰਬਰ ਇਕ ਨਾਲ ਜਾਣ ਪਛਾਣ ਕਰਾ ਰਹੇ ਹਨ।

ਸਾਨੂੰ ਦਸਿਆ ਜਾਂਦਾ ਹੈ ਪਿਆਰ ਰੂਹਾਂ ਦਾ ਸੌਦਾ ਹੈ, ਇਸ ਦਾ ਫਾਨੀ ਸਰੀਰ ਨਾਲ ਕੋਈ ਸਬੰਧ ਨਹੀਂ। ਪਿਆਰ ਵਿਚ ਪ੍ਰੇਮਕਾ ਨੂੰ ਮਿਲਣ ਦੀ ਲੋੜ ਨਹੀਂ। ਆਪਣੇ ਪਿਆਰ ਦੇ ਵਲਵਲੇ ਨੂੰ ਪ੍ਰਜਵਲਤ ਕਰਕੇ ਤੁਸੀਂ ਮਹਾਨ ਵਿਯਕਤੀ ਬਣ ਸਕਦੇ ਹੋ। ਇਦਾਂ ਪਿਆਰ ਸਬੰਧੀ ਕਈ ਕਿਸਮ ਦੇ ਗਲਤ ਖ਼ਿਆਲ ਨੌ-

੧੨.