ਪੰਨਾ:ਨਵਾਂ ਮਾਸਟਰ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

......ਜੰਗ ਵਿਚ ਨਾ ਜਾਈਂ

ਉਹ ਜੰਗ-ਬੁਰਜ਼ਵਾ ਹੈ। ਉਸ ਨੂੰ ਸਦਾ ਜੰਗ ਦੇ ਹੀ ਸੁਪਨੇ ਆਉਂਦੇ ਰਹਿੰਦੇ ਹਨ। ਇੱਕ ਦਿਨ ਸਵੇਰੇ ਉਠਦਿਆਂ ਮੂੰਹ ਵਿਚ ਦਾਤਣ ਚਬਦਿਆਂ ਉਸ ਨੇ ਅਖ਼ਬਾਰ ਦਾ ਪਹਿਲਾ ਸਿਰਲੇਖ ਘੜੀ ਘੜੀ ਪੜ੍ਹਿਆ ਸੀ,- 'ਉਤਰੀ ਕੋਰੀਆਂ ਦੀਆਂ ਕਮਿਊਨਿਸਟ ਫ਼ੌਜਾਂ ਨੇ ਦੱਖਣੀ ਕੋਰੀਆ ਤੇ ਧਾਵਾ ਬੋਲ ਦਿਤਾ', ਤਾਂ ਉਸ ਦੀਆਂ ਗਿੱਡ ਪਿਚਕੀਆਂ ਅੱਖਾਂ ਵਿੱਚ ਇਕ ਹਿਰਸੀ ਲਿਸ਼ਕ ਲਿਸ਼ਕੀ ਸੀ, ਅਤੇ ਉਹ ਭਿਅੰਕਰ ਸ਼ਿਵ ਵਾਂਗੂੰ ਸਾਰੇ ਦਲਾਣ ਵਿਚ ਤਾਂਡਵ ਨਾਚ ਵਾਲੀਆਂ ਟਪੋਸੀਆਂ ਮਾਰਨ ਲਗ ਪਿਆ ਸੀ ਤੇ ਥਹੂ ਥਹੂ ਕਰਦੇ ਨੇ ਸਾਰੇ ਫ਼ਰਸ਼ ਤੇ ਦਾਤਣ ਦੀ ਚਿੰਥ ਖਿਲਾਰ ਦਿਤੀ ਸੀ।

'ਹੀ ਹੀ ਹੀ, ਕਰ ਦਿਤੀ ਜੇ ਆਪਣੀ ਕਰਤੁਤ?' ਉਸ ਨੇ

ਨਵਾਂ ਮਾਸਟਰ

੧੧੩.