ਪੰਨਾ:ਨਵਾਂ ਮਾਸਟਰ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਵੇਖਦਿਆਂ ਹੀ ਸਹੀ ਵਰਗੀਆਂ ਦੰਦੀਆਂ ਕਢੀਆਂ ਸਨ ਅਤੇ ਲੱਤਾਂ ਤੋਂ ਸਿਰ ਤਕ ਸਾਬਣ ਦੀ ਲਾਈ ਵਾਂਗੂੰ ਸਾਰਾ ਹੀ ਹਿਲ ਗਿਆ ਸੀ।

'ਤੂੰ ਸ਼ਹਿਰ ਵਿਚ ਵਸਦਾ ਹੈਂ, ਸਨਮਾਨ ਯੋਗ ਸ਼ਹਿਰੀ! ਤੇਰੇ ਦਿਲ ਦਿਮਾਗ਼ ਦੁਆਲੇ, ਟਾਟੇ, ਬਿਰਲੇ ਦੇ ਕਾਰਖ਼ਾਨਿਆਂ ਦਾ ਕਾਲਾ ਘੁਟ ਧੂੰਆਂ ਕਾਲੀ ਬੋਲੀ ਰਾਤ ਵਾਂਗੂ ਪਸਰਿਆ ਹੋਇਆ ਹੈ। ਤੂੰ ਸਰਮਾਏ ਦਾ ਗ਼ੁਲਾਮ ਹੈਂ ਅਤੇ ਭੁਲ ਚੁਕਾ ਹੈਂ ਤੂੰ ਜਾਗੀਰਦਾਰੀ ਦਾ ਇਕ ਪੂੰਘੜਾ ਸਰਮਾਏਦਾਰੀ ਦੇ ਲਫ਼ੇੜ ਵਿਚ ਪਿੰਡਾਂ ਚੋਂ ਉਠ ਕੇ ਸ਼ਹਿਰਾਂ ਦੀਆਂ ਲੋਹੇ ਸੀਮੈਂਟ ਦੀਆਂ ਬੇ-ਜਾਨ ਸੀਤ ਕੋਠੀਆਂ ਵਿਚ ਆ ਵੜਿਆਂ ਹੈਂ, ਅਤੇ ਤੈਨੂੰ ਭੁਲ ਚੁਕਾ ਹੈ ਤੇਰੀ ਨਵੀਂ ਵਿਆਹੀ ਧੀ ਨੇ ਕਿਵੇਂ ਹੌਕੇ ਤੇ ਸਿਸਕੀਆਂ ਲੈ ਕੇ ਕੁਰਲਾਇਆ ਸੀ

ਸੱਸੇ! ਵੇਖ ਨੀ ਜਵਾਨੀ ਮੇਰੀ

ਮੋੜ ਪੁੱਤ ਆਪਣੇ ਨੂੰ!

'ਤੂੰ ਖੁਸ਼ ਹੁੰਦਾ ਹੈਂ। ਤੇਰੇ ਬੁਝ ਰਹੇ ਮਚ ਵਿਚ ਕੁਤਕਤਾਰੀਆਂ ਨਿਕਲ ਰਹੀਆਂ ਹਨ-ਜੰਗ ਲਗੇਗੀ, ਦੂਜੀ ਲੜਾਈ ਵਾਂਗੂੰ ਇਸ ਤੀਜੀ ਵਿਚ ਫਿਰ ਤੂੰ ਹੱਥ ਰੰਗ ਸਕੇਂਗਾ। ਪਰ ਤੇਰੀਆਂ ਸ਼ੇਖ਼ ਚਿਲੀ ਵਾਲੀਆਂ ਕੁੜੀਆਂ ਜੰਮਣ ਤੋਂ ਪਹਿਲਾਂ ਹੀ ਸਾਰੇ ਦੇ ਸਾਰੇ ਅੰਡੇ ਤੇਰੇ ਸਿਰ ਵਿਚ ਟੁਟ ਜਾਣਗੇ, ਜਿਨ੍ਹਾਂ ਦੀ ਚਿਪਚਿਪਾਹਟ ਤੇਰੀਆਂ ਅੱਖਾਂ ਬੰਦ ਕਰ ਦੇਵੇਗੀ ਤੇ ਤੂੰ ਰੜਕ ਨਾਲ ਡੱਡਿਆ ਉਠੇਂਗਾ:

"ਕਹਿਰ ਹੋ ਗਿਆ, ਦੁਨੀਆਂ ਦੀ ਆਬਾਦੀ ਵਧ ਗਈ,

੧੧੪.

ਜੰਗ ਵਿਚ ਨਾ ਜਾਈਂ