ਪੰਨਾ:ਨਵਾਂ ਮਾਸਟਰ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਗ ਵੀ ਲੱਗਾ ਹੁੰਦਾ ਹੈ। ਪੂੰਜੀ ਪਤਾਂ ਦੀ ਮੰਡੀਆਂ ਦੀ ਭੁਖ ਜੰਗ ਦਾ ਕਾਰਨ ਬਣਦੀ ਹੈ। ਜੰਗ ਵਿਚ ਆਮ ਲੋਕਾਂ ਦੇ ਜਵਾਨ ਪੁਤਰਾਂ ਨੂੰ ਦੇਸ਼ ਸੇਵਾ ਦੇ ਨਾਂ ਤੇ ਸ਼ਹੀਦ ਕੀਤਾ ਜਾਂਦਾ ਹੈ। ਜੰਗ ਪਿਛੋਂ ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਜਾਂਦੀ ਹੈ। ਹਰ ਨੇਕ ਨੀਯਤ ਸ਼ਹਿਰੀ ਜੰਗ ਵਿਰੁਧ ਹੈ। ਲੋਕ ਜੰਗ ਨਹੀਂ ਚਾਹੁੰਦੇ। ਉਹ ਜੰਗ ਵਿਰੁਧ ਅਮਨ ਵਾਸਤੇ ਜੰਗ ਲਈ 'ਯੋਧੇ' ਬਣ ਗਏ ਹਨ।

ਅਮਨ ਲਹਿਰ ਵੀਹਵੀਂ ਸਦੀ ਵਿਚ ਮਨੁਖਾ ਜੀਵਨ ਦੀ ਇਕ ਮਹਾਨ ਘਟਨਾ ਹੈ। ਸ਼੍ਰੇਣੀ ਰਹਿਤ ਸਮਾਜ ਤਕ ਪੁਜਣ ਦੇ ਰਾਹ ਤੇ ਇਹ ਇਕ ਜ਼ਰੂਰੀ ਪੜਾ ਹੈ। 'ਜੰਗ ਵਿਚ ਨਾ ਜਾਈਂ' ਅਤੇ 'ਯੋਧੇ' ਸੰਸਾਰ ਅਮਨ ਲਹਿਰ ਦਾ ਲੋਕਾਂ ਨਾਲ ਸਬੰਧ ਚਿਤਰਨ ਦੇ ਦੋ ਯਤਨ ਹਨ।

'ਪਿਆਰ' 'ਹੂਰਾਂ' ਅਤੇ 'ਜੀਵਨ ਵਿਚ' ਸਬੰਧੀ ਰਾਇ ਬਣਾਉਣ ਤੋਂ ਪਹਿਲਾਂ ਪਾਠਕ ਸਮਝ ਲੈਣਗੇ ਕਿ ਇਹ ਕਹਾਣੀਆਂ ਮੈਂ ਸੋਲਾਂ ਸਾਲ ਦੀ ਉਮਰ ਵਿਚ ਲਿਖੀਆਂ ਸਨ। ਉਸ ਸਮੇਂ ਮੈਨੂੰ ਸਮਾਜਵਾਦ ਦੀ ਸੂਝ ਉਕੀ ਹੀ ਨਹੀਂ ਸੀ।

ਅੰਮ੍ਰਿਤਸਰ,

੮-੪-੫੩

ਪਾਂਧੀ ਸਤਿਨਾਮ ਸਿੰਘ