ਪੰਨਾ:ਨਵਾਂ ਮਾਸਟਰ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਡਾਈ ਲਈ ਜਾ ਰਹੀ ਸੀ। ਸਰਦਾਰ ਨੇ ਮੂੰਹ ਨਾਲ ਸੀਟੀ ਵਜਾਣ ਦੀ ਕੋਸ਼ਸ ਕੀਤੀ ਪਰ ਉਸ ਦੇ ਮੂੰਹੋਂ ਇਕ ਠੰਢੀ ਆਹ ਨਿਕਲ ਕੇ ਰਹਿ ਗਈ।

ਦੋ ਸਵਾਰ ਸਾਥੀਆਂ ਤੋਂ ਕੁਝ ਪਿਛੇ ਰਹਿ ਗਏ, ਇਕ ਨੇ ਦੂਜੇ ਤੋਂ ਪਛਿਆ, “ਸਰਦਾਰ ਕਿਸ ਚੀਜ਼ ਦੇ ਪਿਛੇ ਜਾ ਰਿਹਾ ਹੈ?"

'ਤੈਨੂੰ ਪਤਾ ਨਹੀਂ?' ਉਸ ਨੇ ਘੋੜੇ ਦੇ ਕੰਨਾਂ ਦੇ ਪਰਛਾਵੇਂ ਨੂੰ ਵੇਖਦਿਆਂ ਹੋਇਆਂ ਕਿਹਾ।

'ਨਹੀਂ।'

'ਪਰ ਉਸ ਦੇ ਨਾਲ ਤਾਂ ਤੁਰਿਆ ਜਾ ਰਿਹਾ ਹੈਂ, ਵਾਹ ਇਹ ਚੰਗੀ ਅਕਲ ਹੈ। ਸੁਣ, ਗੱਲ ਇਹ ਹੈ ਕਿ ਸਰਦਾਰ ਦੀ ਲੜਕੀ ਅਜ ਸਵੇਰ ਦੀ ਘਰੋਂ ਕਿਸੇ ਨਾਲ ਭਜ ਆਈ ਹੈ।'

'ਪਰ ਉਸ ਨੇ ਇਹ ਕਿਉਂ ਕੀਤਾ?'

'ਸਰਦਾਰ ਉਸ ਦਾ ਵਿਆਹ ਇਕ ਬੁਢੇ ਆਦਮੀ ਨਾਲ ਕਰਨਾ ਚਾਹੁੰਦਾ ਸੀ, ਜਿਥੋਂ ਕਿ ਇਸ ਨੂੰ ਕਾਫ਼ੀ ਦੌਲਤ ਮਿਲਣ ਦੀ ਆਸ ਸੀ; ਪਰ ਲੜਕੀ ਨੂੰ ਇਹ ਨਹੀਂ ਸੀ ਪਸੰਦ।'

'ਸ਼ਾਇਦ ਵਡਿਆਂ ਦੀ ਵਡਿਆਈ ਇਸੇ ਵਿਚ ਹੀ ਹੈ।' ਉਸ ਨੇ ਅਪਣੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਕਿਹਾ, 'ਅਸੀਂ ਗ਼ਰੀਬ ਆਦਮੀ ਇਸ ਗਲੇ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ।'

ਸਰਦਾਰ ਨੇ ਪਿਛੇ ਨੂੰ ਸਿਰ ਭੰਵਾ ਕੇ ਵੇਖਿਆ, ਉਸ ਨੂੰ ਪਿਛੇ ਆ ਰਹੇ ਸਵਾਰਾਂ ਤੇ ਖਿਝ ਚੜ੍ਹੀ, ਉਹ ਉੱਚੀ ਆਵਾਜ਼ ਨਾਲ ਬੋਲਿਆ, 'ਓਹ ਨਿਮਕ ਹਰਾਮੋਂ, ਜਲਦੀ ਤੁਰੋ, ਕੀ ਪੀੜ ਪੈ

੨੨.

ਪਿਆਰ