ਪੰਨਾ:ਨਵਾਂ ਮਾਸਟਰ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ ਜੇ।'

ਉਹਨਾਂ ਨੇ ਆਪਣੇ ਘੋੜੇ ਤੇਜ਼ ਤੋਰ ਦਿਤੇ। ਇਕ ਆਦਮੀ ਜੋ ਕਿ ਕਦ ਦਾ ਮਧਰਾ ਸੀ, ਸੋਚਨ ਲਗਾ, ‘ਓ ਨਿਮਕ ਹਰਾਮੋ..... ਹਰ ਵਾਰੀ ਇਹ ਇਦਾਂ ਹੀ ਕਹਿੰਦਾ ਹੈ। ਰਬ ਵੀ ਬੜਾ ਬੇਇਨਸਾਫ਼ ਹੈ। ਅਸੀਂ ਪੰਜ ਆਦਮੀ ਘੋੜਿਆਂ ਤੇ ਜਾ ਰਹੇ ਹਾਂ; ਪਰ ਸਾਡੇ ਵਿਚੋਂ ਇਕ ਨੂੰ ਹਕ ਹੈ ਕਿ ਉਹ ਦੂਜਿਆਂ ਤੇ ਹੁਕਮ ਚਲਾ ਸਕੇ। ਸਾਨੂੰ ਇਸ ਦਾ ਹੁਕਮ ਬੀਆਬਾਨ ਵਿਚ ਵੀ ਮੰਨਣਾ ਪੈਂਦਾ ਹੈ।' ਉਸਦੀ ਨਜ਼ਰ ਸਰਦਾਰ ਦੇ ਲੰਮੇ ਅਤੇ ਪਤਲੇ ਪਰਛਾਵੇਂ ਤੇ ਪਈ, 'ਮੈਂ ਇਸ ਪਾਸੋਂ ਕਿਉਂ ਡਰਾਂ ਮੇਰੇ ਨਾਲ ਘੁਲ ਕੇ ਵੇਖ ਲਵੇ, ਮੈਂ ਨਾ ਢਾਹ ਕੇ ਮਾਰਾਂ ਤਾਂ ਕਵ੍ਹੇ, ਪਰ ਫੇਰ ਵੀ ਮੈਨੂੰ ਇਸ ਦਾ ਹੁਕਮ ਮੰਨਣਾ ਪੈਂਦਾ ਹੈ। ਇਹ ਹੈ ਵੀ ਬੇਵਕੂਫ, ਭਲਾ ਜੇਕਰ ਉਹ ਭਜ ਗਈ ਤਾਂ ਕੀ ਹੋਇਆ? ਅਕਸਰ ਨੂੰ ਵਿਆਹ ਤਾਂ ਕਰਨਾ ਹੀ ਸੀ।'

ਪਰਛਾਵੇਂ ਪੈਰੋ ਪੈਰ ਵਧ ਰਹੇ ਸਨ; ਪਰ ਫੇਰ ਵੀ ਉਹ ਸਵਾਰਾਂ ਨਾਲੋਂ ਵਖ ਨਹੀਂ ਸਨ ਹੁੰਦੇ। ਪੰਛੀਆਂ ਦੀਆਂ ਡਾਰਾਂ ਉਹਨਾਂ ਦੇ ਉਤੋਂ ਦੀ ਉਡਦੀਆਂ ਲੰਘ ਜਾਂਦੀਆਂ। ਹਵਾ ਵੀ ਚਲਣੀ ਸ਼ੁਰੂ ਹੋ ਗਈ ਸੀ। ਕਿਤੇ ਕਿਤੇ ਕੋਈ ਉੱਚਾ ਟਿਬਾ ਵੀ ਨਜ਼ਰੀਂ ਪੈਂਦਾ ਸੀ। ਉਹ ਉਸੇ ਤਰ੍ਹਾਂ ਚੁਪ ਚਾਪ ਤੁਰੇ ਜਾ ਰਹੇ ਸਨ। ਘੋੜਿਆਂ ਦੀ ਟਾਪ ਤੋਂ ਸਿਵਾਇ ਹੋਰ ਕੋਈ ਵੀ ਆਵਾਜ਼ ਨਹੀਂ ਸੀ ਆਉਂਦੀ। ਮਧਮ ਜਿਹਾ ਚੰਦ ਵੀ ਆਸਮਾਨ ਵਿਚ ਆਪਣੀ ਮਰਯਾਦਾ ਵਿਚ ਬੱਧਾ ਆਇਆ ਹੋਇਆ ਸੀ; ਪਰ ਉਸ ਦੀ, ਤੇਜ਼ ਸੂਰਜ ਅਗੇ ਕੋਈ

ਨਵਾਂ ਮਾਸਟਰ

੨੩.