ਪੰਨਾ:ਨਵਾਂ ਮਾਸਟਰ.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੇਂ ਮਾਸਟਰ ਦੇ ਆਉਣ ਨਾਲ ਅਸੀਂ ਕੁਝ ਸਿਆਣੇ ਸਿਆਣੇ ਪਰਤੀਤ ਕਰਦੇ ਸਾਂ, ਜਿਵੇਂ ਸਾਨੂੰ ਸਦੀਆਂ ਦੇ ਸੁੱਤਿਆਂ ਨੂੰ ਉਸ ਨੇ ਜਗਾਇਆ ਸੀ। ਅਸੀਂ ਸਾਰੇ ਜਮਾਤ ਦੇ ਮੁੰਡਿਆਂ ਨੇ ਰਲ ਕੇ ਇਕ ਅਰਜ਼ੀ ਹੈਡ ਮਾਸਟਰ ਨੂੰ ਲਿਖੀ ਤੇ ਕਿਹਾ ਸਾਡੀਆਂ ਫੀਸਾਂ ਨਾ ਵਧਾਈਆਂ ਜਾਣ, ਪਰ ਉਸ ਨੇ ਸਾਡੀ ਅਰਜ਼ੀ ਪਾੜ ਕੇ ਸੁਟ ਦਿਤੀ।
ਅਸੀਂ ਇਹ ਬਰਦਾਸ਼ਤ ਨਾ ਕਰ ਸਕੇ। ਅਸਾਂ ਸਾਰਿਆਂ ਨੇ ਹੜਤਾਲ ਕਰ ਦਿਤੀ। ਪਹਿਲਾਂ ਪਹਿਲਾਂ ਇਕ ਦੋ ਕਮੇਟੀ ਦੇ ਮੈਂਬਰਾਂ ਦੇ ਮੁੰਡਿਆਂ ਤੇ ਤਿੰਨ ਚਾਰ ਘਰੋਂ ਰਜੇ ਹੋਏ ਮੁੰਡਿਆਂ ਤੋਂ ਸਿਵਾ ਸਾਰੇ ਸਾਡੇ ਨਾਲ ਹੀ ਸਨ, ਪਰ ਸਾਡਾ ਸੈਕੰਡ ਮਾਸਟਰ ਬੜਾ ਮੀਸਣਾ ਚਲਾਕ ਆਦਮੀ ਸੀ, ਉਸ ਨੇ ਹੌਲੀ ਹੌਲੀ ਸਾਡੇ ਮੁੰਡੇ ਪਾੜ ਦਿਤੇ ਤੇ ਸਾਡੀ ਹੜਤਾਲ ਨਾ ਕਾਮਯਾਬ ਰਹੀ। ਫੀਸਾਂ ਤਾਂ ਕੀ ਘਟਣੀਆਂ ਸਨ; ਸਗੋਂ ਸਾਨੂੰ ਪੰਜਾਂ ਸੱਤਾਂ ਮੁੰਡਿਆਂ ਨੂੰ ਵੀਹ ਵੀਹ ਬੈਂਤਾਂ ਦੀ ਸਜ਼ਾ ਹੋਈ। ਖ਼ੈਰ ਮਾਰ ਦੀ ਸਾਨੂੰ ਪ੍ਰਵਾਹ ਨਹੀਂ ਸੀ ਪਰ ਦੂਸਰੇ ਦਿਨ ਦੀ ਘਟਨਾ ਨੇ ਸਾਡੇ ਦਿਲਾਂ ਤੇ ਜੇਹੜਾ ਡੂੰਘਾ ਅਸਰ ਕੀਤਾ ਉਹ ਕਦੀ ਵੀ ਨਹੀਂ ਭੁਲਣਾ।

"ਇਹ ਮੇਰਾ ਅਜ ਆਖਰੀ ਪੀਰੀਅਡ ਹੈ, ਇਸ ਤੋਂ ਬਾਅਦ ਮੈਂ ਤੁਹਾਨੂੰ ਪੜ੍ਹਾਉਣ ਨਹੀਂ ਆਇਆ ਕਰਾਂਗਾ।" ਨਵੇਂ ਮਾਸਟਰ ਨੇ ਜਮਾਤ ਵਿਚ ਵੜਦਿਆਂ ਹੀ ਕਿਹਾ ਸੀ। ਮੈਨੂੰ ਆਪਣੇ ਕੰਨਾਂ ਤੋਂ ਇਤਬਾਰ ਨਹੀਂ ਸੀ ਆ ਰਿਹਾ, ਜਿਵੇਂ ਅਖਾਂ ਨੂੰ ਝਾਉਲਾ ਪੈ ਰਿਹਾ ਸੀ, ਇਹ ਨਵਾਂ ਮਾਸਟਰ ਆਖ ਰਿਹਾ ਸੀ? ਮੇਰੇ

੨੧੨.

ਨਵਾਂ ਮਾਸਟਰ