ਪੰਨਾ:ਨਵਾਂ ਮਾਸਟਰ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੇਸ਼ ਨਹੀਂ ਸੀ ਜਾਂਦੀ। ਉਚੀਆਂ ਉਚੀਆਂ ਕਾਲੇ ਪੱਥਰ ਦੀਆਂ ਪਹਾੜੀਆਂ ਚੁਪ ਚਾਪ ਖਲੋਤੀਆਂ ਸਨ ਜਿਦਾਂ ਕਿਸੇ ਦਾ ਮਾਤਮ ਕਰ ਰਹੀਆਂ। ਸੂਰਜ ਇਸ ਧਰਤੀ ਦੇ ਨਜ਼ਾਰੇ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ, ਇਸ ਲਈ ਉਹ ਗ਼ਮਗੀਨ ਸੀ ਅਤੇ ਉਸ ਦਾ ਰੰਗ ਹੁਣ ਫ਼ਿਕਰ ਵਿਚ ਪੀਲਾ ਪੈ ਗਿਆ ਸੀ। ਉਹ ਆਪਣੀਆਂ ਆਖ਼ਰੀ ਕਿਰਨਾਂ ਨੂੰ ਧਰਤੀ ਤੇ ਨਿਸ਼ਾਨੀ ਵਜੋਂ ਛਡ ਜਾਣਾ ਚਾਹੁੰਦਾ ਸੀ। ਘੋੜਿਆਂ ਦੀ ਟਾਪ ਸੁਣ ਕੇ ਇਕ ਲਾਗੇ ਦੀ ਪਹਾੜੀ ਤੋਂ ਇਕ ਇੱਲ ਚੀਕਦੀ ਹੋਈ ਉੱਡ ਗਈ।

ਸਭ ਤੋਂ ਪਿਛਲੇ ਆਦਮੀ ਨੇ ਆਪਣੀ ਜੇਬ ਵਿਚੋਂ ਰੋਟੀ ਦਾ ਟੁਕੜਾ ਕਢ ਕੇ ਖਾਣਾ ਸ਼ੁਰੂ ਕਰ ਦਿਤਾ। ਜਿਸ ਤਰ੍ਹਾਂ ਉਸ ਦਾ ਮੂੰਹ ਹਿਲ ਰਿਹਾ ਸੀ ਉਸੇ ਤਰ੍ਹਾਂ ਹੀ ਉਸ ਦੇ ਪ੍ਰਛਾਵੇਂ ਦਾ ਮੂੰਹ ਭੀ ਹਰਕਤ ਕਰ ਰਿਹਾ ਸੀ। ਸਰਦਾਰ ਦੀ ਨਜ਼ਰ ਉਸ ਦੇ ਪਰਛਾਵੇਂ ਤੇ ਪਈ। ਉਸ ਨੇ ਪਿਛਾਂਹ ਨੂੰ ਮੂੰਹ ਮੋੜ ਕੇ ਨੌਕਰ ਵਲ ਵੇਖਿਆ ਅਤੇ ਇਕ ਕਚੀਚੀ ਖਾਧੀ। ਉਸ ਦੀਆਂ ਅੱਖਾਂ ਗੁਸੇ ਨਾਲ ਸੁਰਖ਼ ਹੋ ਰਹੀਆਂ ਸਨ। ਉਹ ਸੋਚ ਰਿਹਾ ਸੀ'ਮੇਰੀ ਧੀ ਇਕ ਗੈਰ ਨਾਲ ਨਿਕਲ ਜਾਏ, ਇਹ ਮੈਂ ਕਦੀ ਵੀ ਨਹੀਂ ਸਹਾਰ ਸਕਦਾ। ਕੁਝ ਵੀ ਹੋਵੇ ਮੈਂ ਉਸ ਬਦਮਾਸ਼ ਨੂੰ ਜ਼ਰੂਰ ਫੜਾਂਗਾ ਅਤੇ ਇਕ ਵਾਰੀ ਮਜ਼ਾ ਚਖਾ ਦਿਆਂਗਾ' ਉਸ ਨੇ ਮਿਆਨ ਵਿਚ ਪਈ ਹੋਈ ਤਲਵਾਰ ਵਲ ਵੇਖਿਆ, ਉਹ ਉਸ ਨੇ ਰਾਹ ਵਿਚ ਹੀ ਆਉਂਦਿਆਂ ਆਉਂਦਿਆਂ ਇਕ ਪੱਥਰ ਤੇ ਘਸਾ ਕੇ ਤੇਜ਼ ਕੀਤੀ ਸੀ, 'ਅਤੇ ਨਾਜੋ ਨੂੰ ਵੀ ਇਕ ਵਾਰੀ ਮੱਤ ਦਿਆਂਗਾ ਕਿ ਬਾਪ ਦੇ ਆਖੇ ਕਿੱਦਾਂ ਨਹੀਂ ਲਗੀਦਾ। ਇਸ ਨੇ ਤਾਂ ਮੇਰਾ ਨੱਕ ਹੀ ਵੱਢ ਛਡਿਆ

੨੪.

ਪਿਆਰ