ਪੰਨਾ:ਨਵਾਂ ਮਾਸਟਰ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਛਾਵੇਂ ਵਲ ਵੇਖਿਆ। ਉਸ ਦੀ ਟੋਪੀ ਅਤੇ ਉਸ ਦੇ ਵਿਚ ਲੱਗਾ ਹੋਇਆ ਇਕ ਖੰਭ ਹਵਾ ਵਿਚ ਹਿਲ ਰਿਹਾ ਸੀ। ਅਜ ਸਵੇਰ ਦੇ ਉਹ ਇਸ ਉਜਾੜ ਵਿਚ ਤੁਰੇ ਜਾ ਰਹੇ ਸਨ; ਅਜੇ ਤਕ ਉਹਨਾਂ ਨੂੰ ਕਿਸੇ ਵੀ ਆਦਮੀ ਦੀ ਸੂਰਤ ਨਹੀਂ ਸੀ ਦਿਸੀ। ਚਿਟੇ ਘੋੜੇ ਵਾਲੇ ਆਦਮੀ ਨੇ ਅਚਾਨਕ ਹੀ ਦਰਿਆ ਵਲ ਵੇਖਿਆ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ:

'ਓਹ ਵੇਖੋ' ਤੇ ਉਸ ਨੇ ਆਪਣੀ ਉਂਗਲੀ ਨਾਲ ਦਰਿਆ ਵਲ ਇਸ਼ਾਰਾ ਕੀਤਾ।

ਸਾਰੇ ਹੀ ਇਕੋ ਵਾਰੀ ਖੜੋ ਗਏ ਅਤੇ ਸਰਦਾਰ ਨੇ ਪੁਛਿਆ, 'ਕੀ ਹੈ?'

ਓਹ ਦਰਿਆ ਦੇ ਕੰਢੇ ਤੇ ਕੌਣ ਆਂਦਮੀ ਖਲੋਤੇ ਹਨ?'

'ਕਿਥੇ?'

'ਉਸ ਉਚੇ ਰੁਖ ਦੇ ਲਾਗੇ' ਉਸ ਨੇ ਆਪਣਾ ਹੱਥ ਵਧਾ ਕੇ ਕਿਹਾ।

ਸਰਦਾਰ ਨੇ ਗਹੁ ਨਾਲ ਰੁਖ ਵਲ ਵੇਖਿਆ, 'ਠੀਕ ਉਹੋ ਹੀ ਹਨ... ਛੇਤੀ ਭਜੋ, ਫੜ ਲਓ ਉਸ ਬਦਮਾਸ਼ ਨੂੰ ਵੇਖਿਓ ਕਿਤੇ ਲੁਕ ਨਾ ਜਾਣ।' ਉਸ ਨੇ ਆਪਣੇ ਘੋੜੇ ਨੂੰ ਅਡੀ ਲਾਈ ਤੇ ਬਾਕੀਆਂ ਨੇ ਵੀ ਓਵੇਂ ਹੀ ਕੀਤਾ। ਘੋੜੇ ਹੁਣ ਬਹੁਤ ਤੇਜ਼ ਭਜੇ ਜਾ ਰਹੇ ਸਨ। ਸਰਦਾਰ ਨੇ ਆਪਣੀ ਤਲਵਾਰ ਮਿਆਨ ਵਿਚੋਂ ਧੂਹ ਲਈ ਅਤੇ ਉਸ ਨੂੰ ਉੱਚੀ ਹਵਾ ਵਿਚ ਹਿਲਾਂਦਾ ਜਾ ਰਿਹਾ ਸੀ। 'ਬਦਮਾਸ਼ ਮਕਾਰ,' ਉਹ ਬੋਲਿਆ, 'ਹੁਣ ਤੈਨੂੰ ਸੁਆਦ ਚਖਾਵਾਂਗਾ।' ਉਸ ਨੇ ਚੰਦ ਦੀ ਚਾਨਣੀ ਵਿਚ ਚਮਕ ਰਹੀ ਤੇਜ਼

ਨਵਾਂ ਮਾਸਟਰ

੨੭.