ਪੰਨਾ:ਨਵਾਂ ਮਾਸਟਰ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਾਰ ਵਾਲੀ ਤਲਵਾਰ ਵਲ ਵੇਖਿਆ। ‘ਹਾ ਹਾ..... ਹਾ.... ਹਾ' ਉਹ ਉੱਚੀ ਉੱਚੀ ਹਸਿਆ। ਸਰਦਾਰ ਨੇ ਉੱਚੀ ਦਿਤੀ ਲਲਕਾਰਿਆ। ਦਰਿਆ ਦਾ ਕੰਢਾ ਹੁਣ ਕੁਝ ਦੂਰ ਹੀ ਸੀ। ਦੋਵੇਂ ਆਦਮੀ ਹੁਣ ਸਾਫ਼ ਨਜ਼ਰ ਆ ਰਹੇ ਸਨ।

ਮੁਟਿਆਰ ਸਰਦਾਰ ਦੀ ਧੀ ਨਾਜੋ ਨੇ ਅਪਣੇ ਸਾਥੀ ਵਲ ਵੇਖਿਆ। ਉਸ ਦੀਆਂ ਅੱਖਾਂ ਤੋਂ ਹੈਰਾਨੀ ਦੇ ਚਿੰਨ੍ਹ ਪ੍ਰਗਟ ਹੋ ਰਹੇ ਸਨ, ਉਸ ਆਖਿਆ, 'ਬਲੀਜ਼, ਹੁਣ ਕੀ ਕਰੀਏ?'

ਸਵਾਰ ਹੋਰ ਨੇੜੇ ਆ ਗਏ।

ਉਹ ਚੁਪ ਚਾਪ ਖਲੋਤੇ ਇਕ ਦੂਜੇ ਦੇ ਮੂੰਹ ਵਲ ਵੇਖ ਰਹੇ ਸਨ।

ਨਾਜੋ ਦੀਆਂ ਮੋਟੀਆਂ ਮੋਟੀਆਂ ਅੱਖਾਂ ਕਦੀ ਆ ਰਹੇ ਆਪਣੇ ਪਿਤਾ ਵਲ ਤੇ ਕਦੀ ਉਸ ਦੇ ਪਿਆਰੇ ਬਲੀਜ਼ ਵਲ ਵੇਖਦੀਆਂ, ਬਲੀਜ਼ ਚੁਪ ਚਾਪ ਖੜਾ ਸੀ ਉਸ ਦੀਆਂ ਨਜ਼ਰਾਂ ਨਾਜੋ ਦੇ ਲੰਮੇ ਲੰਮੇ ਕਾਲੇ ਵਾਲਾਂ ਵਿਚ ਗੁਆਚੀਆਂ ਹੋਈਆ ਸਨ।

ਸਵਾਰ ਹੁਣ ਵੀਹ ਕੁ ਗਜ਼ਾਂ ਤੇ ਸਨ।

'ਨਾਜੋ' ਸਰਦਾਰ ਕੁੜਕਿਆ, ਉਸ ਦੀ ਆਵਾਜ਼ ਰਾਤ ਦੀ ਚੁਪ ਵਿਚ ਚਾਰੇ ਪਾਸੇ ਧਸ ਗਈ, 'ਨਾਜੋ' ਵਾਰੀ ਵਾਰੀ ਚੌਹਾਂ ਪਾਸਿਆਂ ਤੋਂ ਫੇਰ ਮਧਮ ਮਧਮ ਆਵਾਜ਼ਾਂ ਆਈਆਂ। ਤਲਵਾਰ ਅਗੇ ਨਾਲੋਂ ਜ਼ਿਆਦਾ ਲਿਸ਼ਕ ਰਹੀ ਸੀ। ਘੋੜਿਆਂ ਦੇ ਮੂੰਹ ਉਪਰ ਅਸਮਾਨ ਵਲ ਸਨ।

ਨਾਜੋ ਦਿਆਂ ਕੰਵਲ ਨੈਣਾਂ ਵਿਚੋਂ ਦੋ ਅਥਰੂ ਨਿਕਲੇ, ਉਸ ਦੀਆਂ ਗਲ੍ਹਾਂ ਦੇ ਉਤੋਂ ਦੀ ਵਹਿ ਜ਼ਮੀਨ ਤੇ ਹਰੇ

੨੮.

ਪਿਆਰ