ਸਮੱਗਰੀ 'ਤੇ ਜਾਓ

ਪੰਨਾ:ਨਵਾਂ ਮਾਸਟਰ.pdf/27

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਭਰ ਆਇਆ। 'ਨਾਜੋ!' ਉਹ ਫੇਰ ਬੋਲਿਆ, 'ਆ ਜਾ, ਮੈਂ ਤੈਨੂੰ ਆਪਣੀ ਹਥੀਂ ਇਸ ਨਾਲ ਤੋਰ ਦਿਆਂਗਾ।'

ਨਾਜੋ ਇਕ ਵਾਰੀ ਫੇਰ ਪਾਣੀ ਦੇ ਬਾਹਰ ਆਈ, ਬਲੀਜ਼ ਨੇ ਉਸ ਦੀ ਇਕ ਬਾਂਹ ਫੜ ਲਈ, ਪਰ ਪਾਣੀ ਤੇਜ਼ ਸੀ, ਮੁਟਿਆਰ ਥਲੇ ਜਾ ਰਹੀ ਸੀ। ਨਾਲ ਨਾਲ ਬਲੀਜ਼ ਵੀ ਥਲੇ ਨੂੰ ਖਿਚੀ ਜਾ ਰਿਹਾ ਸੀ।

ਕੰਢੇ ਤੇ ਖਲੋਤੇ ਸਰਦਾਰ—ਨਹੀਂ, ਕੁੜੀ ਦੇ ਪਿਤਾ, ਦੇ ਹਥੋਂ ਤਲਵਾਰ ਡਿਗ ਪਈ, ਉਸ ਨੇ ਕਮਲਿਆਂ ਵਾਂਗੂੰ ਦਰਿਆ ਵਿਚ ਛਾਲ ਮਾਰ ਦਿਤੀ।

(ਅਧਾਰ ਤੇ)