ਪੰਨਾ:ਨਵਾਂ ਮਾਸਟਰ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੂਰਾਂ

ਨਿਆਣੇ ਉਸ ਨੂੰ ਮਦਾਰੀ ਆਖਦੇ ਸਨ, ਪਰ ਸਿਆਣਿਆਂ ਦੀ ਨਜ਼ਰ ਵਿਚ ਉਹ ਮਹਾਨ ਮਦਾਰੀ ਰੱਬ ਦੇ ਨਿਕੇ ਜਿਹੇ ਸੁਪਨੇ ਦਾ ਇਕ ਪਾਤਰ ਸੀ। ਰਬ ਸੁਤਾ ਪਿਆ ਹੈ।' ਉਹ ਆਖਦੇ ਸਨ, ‘ਇਹ ਬ੍ਰਹਮੰਡ ਉਸ ਦਾ ਸੁਫਨਾ ਹੈ, ਅਤੇ ਉਸ ਦੀ ਦੁਨੀਆਂ ਕੋਈ ਹੋਰ ਹੀ ਹੈ।'

ਉਹਨਾਂ ਨੇ ਮਹਾਨ ਮਦਾਰੀ ਕਦੀ ਨਹੀਂ ਸੀ ਵੇਖਿਆ, ਪਰ ਉਸ ਦਾ ਖੇਲ ਨਿਤ ਵੇਖਦੇ ਸਨ। ਉਹਨਾਂ ਦੀ ਚਾਹ ਜੁਗਾਂ ਤੋਂ ਅਪੂਰਨ ਸੀ। ਪਰ ਉਹ ਇਸ ਮਧਰੇ, ਮਧਰੀ ਪੱਖੀ ਹਾਰ ਸਫੈਦ ਦਾੜ੍ਹੀ ਅਤੇ ਨਿੱਕੀਆਂ ਨਿੱਕੀਆਂ ਗੋਲ ਬਾਜ਼-ਅਖਾਂ ਵਾਲੇ ਮਦਾਰੀ ਨੂੰ ਪ੍ਰਤੱਖ ਵੇਖ ਸਕਦੇ ਸਨ। ਉਸ ਦੀ ਡੰਕ ਨਿਆਣਿਆਂ ਅਤੇ

ਨਵਾਂ ਮਾਸਟਰ

੩੫.